ਬਟਾਲਾ, 24 ਸਤੰਬਰ (ਅਰਵਿੰਦਰ ਮਠਾਰੂ)-ਸਵ. ਕਸ਼ਮੀਰ ਸਿੰਘ ਜੀ ਦੀ ੰਿੱਠੀ ਯਾਦ ਵਿੱਚ 5ਵਾਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੱਦਿਆਂ ਸਵ. ਕਸ਼ਮੀਰ ਸਿੰਘ ਦੇ ਪੁੱਤਰ ਐਨ.ਆਰ.ਆਈ. ਜਤਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਕੈਂਪ ਅਸੀਂ ਲੋੜਵੰਦਾਂ ਬੇਸਹਾਰਾ ਗਰੀਬਾਂ ਦੇ ਲਈ ਲਗਵਾਇਆ ਹੈ ਤੇ ਜਲੰਧਰ ਤੋਂ ਪਹੁੰਚੇ ਹਨੀਸ਼ ਪੁਰੀ, ਡਾ. ਗਗਨ ਆਤੇ ਉਨਾਂ ਦੀ ਟੀਮ ਕੌਸ਼ਲ, ਜਸਪ੍ਰੀਤ, ਹਰਮੀਤ ਕੌਰ, ਜਗਜੀਤ ਕੌਰ, ਨਵਨੀਤ ਨੇ ਆਏ ਹੋਏ ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਮੁਫ਼ ਦਵਾਈਆਂ ਦਿੱਤੀਆਂ। ਇਸ ਕੈਂਪ ਦੀ ਜਾਣਕਾਰੀ ਦਿੱਦਿਆਂ ਡਾ. ਹਨੀਸ਼ ਪੁਰੀ ਨੇ ਕਿਹਾ ਕਿ ਜਤਿੰਦਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਲਗਾਏ ਗਏ ਕੈਂਪ ਵਿੱਚ ਬਲੱਡ ਸ਼ੂਗਰ, ਬੀ.ਪੀ. ਈ.ਸੀ.ਜੀ. ਮੈਮੋਗ੍ਰਾਫੀ, ਕੈਂਸਰ ਸਬੰਧੀ ਟੈਸਟ ਕੀਤੇ। ਇਸ ਮੌਕੇ ਕਰੀਬ 50 ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਦਵਾਈਆਂ ਦਿੱਤੀਆਂ।
ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਲਵਿੰਦਰ ਸਿੰਘ ਲਾਡੀ ਐਮ.ਐਲ.ਏ. ਸ੍ਰੀ ਹਰਗੋਬਿੰਦਪੁਰ ਨੇ ਕੀਤਾ ਤੇ ਇਸ ਮੌਕੇ ਬੋਲਦਿਆਂ ਸ. ਲਾਡੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ।
ਸਵਰਗਵਾਸੀ ਕਸ਼ਮੀਰ ਸਿੰਘ ਦੀ ਯਾਦ ’ਚ ਮੈਡੀਕਲ ਕੈਂਪ



