ਫਿਰੋਜ਼ਪੁਰ, 24 ਸਤੰਬਰ (ਮਨੋਹਰ ਲਾਲ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਦੀ ਸਰਸਰੀ ਸੂਧਾਈ ਦਾ ਕੰਮ ਮਿਤੀ 3 ਅਕਤੂਬਰ 2017 ਤੋਂ 2 ਨਵੰਬਰ 2017 ਤੱਕ ਚੱਲ ਰਿਹਾ ਹੈ। ਜਿਸ ਦੇ ਤਹਿਤ 1 ਜਨਵਰੀ 2018 ਨੂੰ 18 ਸਾਲ ਉਮਰ ਪੂਰੀ ਕਰਨ ਵਾਲੇ ਵਿਅਕਤੀ ਦੀ ਵੋਟ ਬਣਾਈ ਜਾਵੇਗੀ ਅਤੇ ਬੀਐਲਓ 7 ਅਤੇ 14 ਅਕਤੂਬਰ 2017 ਨੁੰ ਇਤਰਾਜ ਅਤੇ ਦਾਅਵੇ ਪ੍ਰਾਪਤ ਕਰਨ ਲਈ 9 ਤੋਂ 5 ਵਜੇ ਤੱਕ ਆਪਣੇ ਆਪਣੇ ਪੋ¦ਿਗ ਬੂਥਾਂ ਦੇ ਬੈਠਣਗੇ। ਸਰਸਰੀ ਸੁਧਾਈ ਨੂੰ ਮੁੱਖ ਰੱਖਦਿਆਂ ਰਜਿਸਟਰੇਸ਼ਨ ਅਫਰ ਕਮ ਐਸਡੀਐਮ ਗੁਰੂਹਰਸਹਾਏ ਚਰਨਦੀਪ ਸਿੰਘ ਅਤੇ ਏਡੀਆਰਓ-1 ਤਹਿਸੀਲਦਾਰ ਪਵਨ ਕੁਮਾਰ ਵੱਲੋਂ ਬੀਐਲਓ ਦੀ ਅੱਠ ਰੋਜ਼ਾ ਟਰੇਨਿੰਗ ਸ਼ੁਰੂ ਕਰਵਾਈ ਗਈ ਹੈ। ਇਹ ਟਰੇਨਿੰਗ ਇਲੈਕਸ਼ਨ ਸੈਲ ਇੰਚਾਰਜ਼ ਸੰਦੀਪ ਕੰਬੋਜ਼ ਅਤੇ ਮਾਸਟਰ ਟਰੇਨਰ ਵੇਦ ਪ੍ਰਕਾਸ਼ ਵੱਲੋਂ ਦਿੱœੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆ ਇਲੈਕਸ਼ਨ ਸੈਲ ਇੰਚਾਰਜ਼ ਸੰਦੀਪ ਕੰਬੋਜ਼ ਨੇ ਦੱਸਿਆ ਕਿ ਬੀਐਲਓ ਨੂੰ ਅੱਠ ਭਾਗਾਂ ਵਿਚ ਵੰਡ ਕੇ ਹਰ ਰੋਜ਼ 2 ਸੈਕਟਰ ਅਫਸਰ ਅਤੇ ਉਨ੍ਹਾਂ ਅਧੀਨ ਕੰਮ ਕਰਦੇ 24-25 ਬੀਐਲ ਨੂੰ ਟਰੇਨਿੰਗ ਲਈ ਬੁਲਾਇਆ ਜਾ ਰਿਹਾ ਹੈ। ਬੀਐਲਓ ਨੂੰ ਫਾਰਮ ਨੰਬਰ 6 ਨਵੀਂ ਵੋਟ ਬਨਾਉਣ, ਫਾਰਮ ਨੰਬਰ 7 ਵੋਟ ਕਟਵਾਉਣ ਅਤੇ ਫਾਰਮ ਨੰਬਰ 8 ਦਰੁਸਤੀ ਕਰਵਾਉਣ, ਫਾਰਮ ਨੰਬਰ 8 ਏ ਉਸੇ ਹਲਕੇ ਵਿਚ ਬੂਥ ਬਦਲਣ ਸਬੰਧੀ ਇਨ੍ਹਾਂ ਫਾਰਮਾਂ ਨਾਲ ਲੱਗਦੇ ਦਸਤਾਵੇਜਾਂ ਦੀ ਸੰਪੂਰਨ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਹ ਹਦਾਇਤ ਵੀ ਕੀਤੀ ਜਾ ਰਹੀ ਹੈ ਕਿ ਫਾਰਮ ਨਾਲ ਲੱਗਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ।
ਇਸ ਵਾਰ ਬੀਐਲਓ ਨੂੰ ਆਨ ਲਾਇਨ ਫਾਰਮ ਭਰਨ ਦੀ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਬੀਐਲਓ ਬੂਥ ਤੇ ਹੀ ਬੈਠ ਕੇ ਆਨ ਲਾਇਨ ਫਾਰਮ ਵੀ ਭਰ ਸਕਣ।
ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 1 ਜਨਵਰੀ 2018 ਦੇ ਸਬੰਧ ’ਚ ਬੀਐਲਓ ਦੀ ਅੱਠ ਰੋਜ਼ਾ ਟਰੇਨਿੰਗ ਸ਼ੁਰੂ



