Skip to content
Independent perspectives. Global stories.
BREAKING

ਨਗਰ ਪੰਚਾਇਤ ਨੇ ਕੀਤੀ ਵਾਰਡਾਂ ਦੀ ਸਫ਼ਾਈ

Share this story

ਅਮਰਗੜ੍ਹ, 24 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਗੁਰਬਾਣੀ ਅਨੁਸਾਰ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ’ਤੇ ਚਲਦਿਆਂ ਸਵੱਛ ਭਾਰਤ ਮੁੰਹਿਮ ਨੂੰ ਅੱਗੇ ਤੋਰਦੇ ਹੋਏ ਨਗਰ ਪੰਚਾਇਤ ਅਮਰਗੜ੍ਹ ਵੱਲੋਂ ਸਮੂਹ ਐਮ.ਸੀ. ਅਤੇ ਸਮਾਜਸੇਵੀਆਂ ਨੇਂ ਆਪ ਝਾੜੂ ਚੁੱਕਕੇ ਵਾਰਡ ਨੰਬਰ 4 ਤੋਂ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦੀ ਅਗਵਾਈ ਵਿੱਚ ਸਫ਼ਾਈ ਕੀਤੀ। ਇਸ ਮੌਕੇ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਦੱਦੀ ਨੇਂ ਸਾਰੇ ਅਮਰਗੜ੍ਹ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਭਿਆਨਕ ਬਿਮਾਰੀਆਂ ਤੋਂ ਬਚਣ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸਾਰੇ ਨਾਗਰਿਕਾਂ ਨੂੰ ਸਫ਼ਾਈ ਮੁਹਿੰਮ ਵਿੱਚ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਅਮਰਗੜ੍ਹ ਦੇ ਪ੍ਰਧਾਨ ਸ੍ਰੀ ਹਰਸ਼ ਸ਼ਿੰਗਲਾ, ਸਵਾਜਸੇਵੀ ਦੀਪਕ ਕੌੜਾ, ਗੁਰਵੀਰ ਸਿੰਘ ਗੁਰੀ, ਮਾਸਟਰ ਗੁਰਨਾਮ ਸਿੰਘ, ਮਾਸਟਰ ਜਗਦੀਸ ਸ਼ਿੰਗਲਾ ਅਤੇ ਹੋਰ ਸਮਾਜਸੇਵੀ ਸੱਜਣ ਹਾਜ਼ਰ ਸਨ।

WRITTEN BY