Skip to content
Independent perspectives. Global stories.
BREAKING

ਕਾਨੂੰਨ ਤੋੜਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ : ਬਲਵਿੰਦਰ ਸਿੰਘ

Share this story

ਰਾਮਪੁਰਾ ਫੂਲ, 24 ਸਤੰਬਰ (ਮਨਦੀਪ)-ਸਥਾਨਕ ਥਾਣਾ ਸਿਟੀ ਵਿਖੇ ਐਸ ਐਚ ਓ ਬਲਵਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕਿਸੇ ਵੀ ਸਰਾਂਰਤੀ ਅਨਸਰ ਨੂੰ ਬਖਸਿਆਂ ਨਹੀ ਜਾਵੇਗਾ । ਉਹਨਾਂ ਨਸਿਆਂ ਦੇ ਵਪਾਰੀਆਂ , ਮਨਚਲਿਆ, ਸਰਾਂਰਤੀ ਅਨਸਰਾਂ, ਸੱਟੇਬਾਜਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨਹੀ ਤੋੜਨ ਦਿੱਤਾ ਜਾਵੇਗਾ । ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਥਾਨਾ ਸਿਟੀ ਵਿਖੇ ਆਕੇ ਗਲਤ ਅਨਸਰਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਸਹਿਰ ਚ, ਲਾਅ ਐਡ ਆਰਡਰ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ । ਉਹਨਾਂ ਕਿਹਾ ਕਿ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ ਆਮ ਸਹਿਰੀਆਂ ਨੂੰ ਥਾਨੇ ਚ, ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।

WRITTEN BY