Skip to content
Independent perspectives. Global stories.
BREAKING

ਜ਼ਿਮਨੀ ਚੋਣ ਦੇ ਮੱਦੇਨਜ਼ਰ ਬਟਾਲਾ ਦੇ ਬੇਰਿੰਗ ਕਾਲਜ ਵਿਖੇ ਰਿਹਰਸਲ

Share this story

ਬਟਾਲਾ, 24 ਸਤੰਬਰ (ਸੁਖਬੀਰ ਸਿੰਘ ਅੱਤੇਪੁਰ)-ਲੋਕ ਸਭਾ ਹਲਕਾ 01 ਗੁਰਦੇਸਪੁਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਬੇਰਿੰਗ ਕਾਲਜ ਬਟਾਲਾ ਵਿਖੇ ਪੋਲਿੰਗ ਸਟਾਫਡ ਨੂੰ ਈ.ਵੀ.ਐਮ. ਅਤੇ ਵੀਵੀਪੈਟ ਦੀ ਰਿਹਰਸਲ ਕਰਵਾਈ ਗਈ। ਐਸ.ਡੀ.ਐਮ. ਬਟਾਲਾ ਕਮ ਵਿਧਾਨ ਸਭਾ ਹਲਕਾ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਸ਼੍ਰੀ ਰੋਹਿਤ ਗੁਪਤਾ ਦੀ ਅਗਵਾਈ ਹੇਠ ਇਸ ਰਿਹਰਸਲ ਵਿੱਚ 1359 ਕਰਮਚਾਰੀਆਂ ਨੇ ਭਾਗ ਲਿਆ। ਇਸੇ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਸ. ਗੁਰਮੀਤ ਸਿੰਘ ਮੁਲਤਾਨੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਰਿਹਰਸਲ ਦਾ ਨਿਰੀਖਣ ਕੀਤਾ। ਰਿਹਰਸਲ ਦੌਰਾਨ ਮਾਸਟਰ ਚਰੇਨਰਾਂ ਵੱਲੋਂ ਪੋਲਿੰਗ ਸਟਾਫ਼ ਨੂੰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਇਸ ਵਾਰ ਚੋਣਾਂ ਵਿੱਚ ਵਰਤੇ ਦਾ ਰਹੇ ਵੀਵੀਪੈਟ ਸਿਸਟਮ ਬਾਰੇ ਵੀ ਵਿਸ਼ੇਸ਼ ਤੌਕ ਤੇ ਜਾਣਕਾਰੀ ਦਿੱਤੀ। ਪੋਲਿੰਗ ਸਟਾਫ਼ ਨੂੰ ਪਹਿਲਾਂ ਵੱਡੀ ਪ੍ਰੌਜੈਕਟ ਸਕਰੀਨ ਤੇ ਸਮੁੱਚੇ ਚੋਣ ਅਮਲ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਈ.ਵੀ.ਐਮ. ਤੇ ਵੀਵੀਪੈਟ ਮਸ਼ੀਨਾਂ ਬਾਰੇ ਦੱਸਿਆ ਗਿਆ। ਇਸ ਉਪਰੰਤ ਮਾਸਟਰ ਟਰੇਨਰਾਂ ਵੱਲੋਂ ਪੋਲਿੰਗ ਸਟਾਫ਼ ਦੇ 50-50 ਦੇ ਗਰੁੱਪ ਬਣਾ ਕੇ ਕਲਾਸ ਰੂਮਾਂ ਵਿੱਚ ਉਨਾਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਬਾਰੇ ਪ੍ਰੈਕਟੀਕਲ ਟਰੇਨਿਗ ਦਿੱਤੀ ਗਈ। ਚੋਣ ਅਮਲੇ ਵੱਲੋਂ ਵੀਵਪੈਟ ਮਸ਼ੀਨ ਬਾਰੇ ਬੜੀ ਉਤਸੁਕਤਾ ਨਾਲ ਸਿਖਲਾਈ ਹਾਸਲ ਕੀਤੀ ਗਈ। ਇਸੇ ਦੌਰਾਨ ਬਟਾਲਾ ਵਿਖੇ ਪਹੁੰਚੇ ਏ.ਡੀ.ਸੀ. ਗੁਰਮੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਜ਼ਿਮਨੀ ਚੋਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰੇ ਅਮਨ ਸ਼ਾਂਤੀ ਅਤੇ ਨਿਰਪੱਖਤਾ ਦੇ ਮਾਹੌਲ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਦਿਨ ਰਾਤ ਪੂਰੀ ਚੌਕਸੀ ਵਰਤ ਰਹੀਆਂ ਹਨ। ਉਨਾਂ ਕਿਹਾ ਕਿ ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਵੀ ਵਿਸ਼ੇਸ਼ ਅਹਿਤਿਆਤ ਵਰਤੀ ਜਾ ਰਹੀ ਹੈ।

WRITTEN BY