Skip to content
Independent perspectives. Global stories.
BREAKING

ਟ੍ਰੈਫਿਕ ਇੰਚਾਰਜ਼ ਨੇ ਬੱਸਾਂ ਵਾਲਿਆਂ ਦੀਆਂ ਮਨਮਾਨੀਆਂ ਅਤੇ ਮਜਨੂੰਆਂ ’ਤੇ ਕੱਸਿਆ ਸ਼ਿੰਕਜਾ

Share this story

ਮਲੋਟ, 23 ਸਤੰਬਰ (ਜਗਦੀਪ ਧਵਨ)- ਮਲੋਟ ਸ਼ਹਿਰ ’ਚ ਨਾ ਕੋਈ ਸਕੂਲਾਂ, ਕਾਲਜ਼ਾਂ ਦੀਆਂ ਕੁੜੀਆਂ ਵੱਲ ਟੇਢੀ ਅੱਖ ਨਾਲ ਕੋਈ ਦੇਖੇਗਾ ਅਤੇ ਨਾ ਹੀ ਜ਼ਰਨੈਲੀ ਸੜਕ ਅਤੇ ਮੁੱਖ ਬਜ਼ਾਰਾਂ ਵਿਚ ਹੁਣ ਟ੍ਰੈਫਿਕ ਦੀ ਸਮੱਸਿਆ ਪੇਸ਼ ਆਵੇਗੀ। ਕਿਉਕਿ ਕੜਕ ਥਾਣੇਦਾਰ ਵਜੋਂ ਜਾਂਣੇ ਜਾਂਦੇ ਏ ਐਸ ਆਈ ਵਿਸ਼ਨ ਲਾਲ ਨੇ ਮੁੱਖ ਟ੍ਰੈਫਿਕ ਇੰਚਾਰਜ਼ ਦਾ ਚਾਰਜ ਸੰਭਾਲਦਿਆਂ ਹੀ ਟ੍ਰੈਫਿਕ ਕੰਟਰੌਲ ਦੇ ਨਾਲ ਨਾਲ ਮਜਨੂੰਆਂ ਖਿਲਾਫ਼ ਵੀ ਸਕੰਜਾ ਕੱਸ ਦਿੱਤਾ ਹੈ। ਸ਼ਹਿਰ ਵਿਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਕੰਟਰੌਲ ਨੂੰ ਲੈ ਕੇ ਸੀ ਸ਼ਹਿਰ ਵਿਚ ਨਿੱਜੀ ਜਗ੍ਹਾ ਵਿਚ ਚੱਲ ਰਹੇ ਬੱਸ ਅੱਡੇ ਵਿਚੋਂ ਨਿਕਲਦੀਆਂ ਬੱਸਾਂ ਜ਼ਰਨੈਲੀ ਸੜਕ ਤੇ ਟ੍ਰੈਫਿਕ ਵਿਚ ਸਭ ਤੋਂ ਵੱਡਾ ਅੱੜਿੱਕਾ ਬਣਦੀਆਂ ਸਨ ਬੱਸਾਂ ਵਾਲੇ ਸਵਾਰੀਆਂ ਲਈ ਅੱਡੇ ਵਿਚੋਂ ਸਿੱਧੇ ਜ਼ਰਨੈਲੀ ਸੜਕ ਤੇ ਚੜ੍ਹਨ ਮੌਕੇ ਸਵਾਰੀਆਂ ਲਈ ਸੜਕ ਦੇ ਵਿਚਵਿਚਾਲੇ ਬੱਸਾਂ ਖੜ੍ਹੀਆਂ ਕਰਕੇ ਮਨਮਰਜੀਆਂ ਕਰਦੇ ਸਨ। ਇਹੀ ਨਹੀ ਅੱਡੇ ਤੋਂ ਤਿਨਕੌਨੀ ਚੌਂਕ ਤੱਕ ਸੜਕ ਤੇ ਥਾਂ ਥਾਂ ਬੱਸਾਂ ਖੜ੍ਹੀਆਂ ਕਰਕੇ ਬੱਸਾਂ ਦੇ ਕਰਾਸ ਲੈ ਕੇ ਸਵਾਰੀਆਂ ਲੈਂਦੇ ਸਨ ਜਿਸ ਕਾਰਨ ਕਈ ਲੋਕ ਹਾਦਸਿਆਂ ਦਾ ਕਾਰਨ ਵੀ ਬਣੇ। ਇਸ ਮਾਰਗ ਤੋਂ ¦ਘਣ ਵਾਲੇ ਲੋਕ ਬੱਸਾਂ ਵਾਲਿਆਂ ਦੀਆਂ ਮਨਮਾਨੀਆਂ ਤੋਂ ਬੇਹੱਦ ਦੁਖੀ ਸਨ ਹਰ ਪ੍ਰਸ਼ਾਸ਼ਨਿਕ ਅਧਿਕਾਰੀ ਨੂੰ ਇਸ ਦਾ ਹੱਲ ਕਰਨ ਦੀ ਮੰਗ ਵਾਰ ਵਾਰ ਕੀਤੀ ਜਾ ਰਹੀ ਸੀ। ਟ੍ਰੈਫਿਕ ਇੰਚਾਰਜ਼ ਵਿਸ਼ਨ ਲਾਲ ਨੇ ਬੱਸਾਂ ਵਾਲਿਆਂ ਦੀਆਂ ਮਨਮਾਨੀਆਂ ਤੇ ਨੱਥ ਪਾਉਣ ਲਈ ਬੱਸਾਂ ਦੀ ਆਵਾਜਾਈ ਜਰਨੈਲੀ ਸੜਕ ਦੇ ਨਾਲ ਬਣੀ ਸਰਵਿਸ ਲਾਈਨ ਰਾਂਹੀ ਕਰ ਦਿੱਤੀ ਜਰਨੈਲੀ ਸੜਕ ਤੇ ਚੜ੍ਹਨ ਲਈ ਰਸਤਾ ਬੰਦ ਕਰ ਦਿੱਤਾ। ਹੁਣ ਜਰਨੈਲੀ ਸੜਕ ਤੇ ਨਾ ਕੋਈ ਵਹੀਕਲ ਆਵਾਜਾਈ ‘ਚ ਅੜਿੱਕਾ ਬਣਦਾ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਦੀ ਸ਼ਕਾਇਤ ਹੈ ਸ਼ਹਿਰ ਦੇ ਬਜ਼ਾਰਾਂ ਵਿਚ ਵੀ ਟ੍ਰੈਫਿਕ ਸਿਸਟਮ ‘ਚ ਕਾਫੀ ਸੁਧਾਰ ਦੇਖਣ ਲਈ ਮਿਲ ਰਿਹਾ ਹੈ। ਪੁਲ ਹੇਠ ਰੇਹੜੀ ਫੜ੍ਹੀ ਵਾਲਿਆਂ ਦੀਆਂ ਮਨਮਾਨੀਆਂ ਨੂੰ ਠੱਲ ਪਾਉਣ ਲਈ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਹਰ ਕੋਈ ਬਿਨ੍ਹਾ ਕਿਸੇ ਪ੍ਰੇਸ਼ਾਨੀ ਤੋਂ ਆ ਜਾ ਸਕੇ। ਇਸੇ ਹੀ ਤਰ੍ਹਾਂ ਕੜਕ ਪੁਲਿਸ ਅਫਸਰ ਦੇ ਆਉਣ ਕਾਰਨ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਤੇ ਰਾਹ ਜਾਂਦੀਆਂ ਕੁੜੀਆਂ ਨੂੰ ਟਿੱਚਰਾਂ ਕਰਕੇ ਪ੍ਰੇਸ਼ਾਨ ਕਰਨ ਵਾਲਿਆਂ ‘ਚ ਖੌਫ ਪਾਇਆ ਜਾ ਰਿਹਾ ਹੈ। ਹੁੜਦੰਗ ਮਚਾਉਣ ਵਾਲੇ ਅਨਸਰ ਆਪਣੇ ਸਾਥੀਆਂ ਨਸੀਹਤ ਦਿੰਦੇ ਸੁਣਾਈ ਦਿੰਦੇ ਹਨ ‘‘ਓਏ ਵਿਸ਼ਨ ਲਾਲ ਆ ਗਿਐ ਬਚ ਜਾਓ ਜੇ ਬਚਿਆ ਜਾਂਦੈ ਤਾਂ’’ ਜੇਕਰ ਸਿਆਸੀ ਦਖਲਅੰਦਾਜ਼ੀ ਨਾ ਹੋਈ ਤਾਂ ਅਜਿਹੇ ਅਫਸਰਾਂ ਦੀ ਬਦੌਲਤ ਸ਼ਹਿਰ ਵਾਸੀ ਆਪਣੇ ਆਪ ਨੂੰ ਪ੍ਰੇਸ਼ਾਨੀ ਅਤੇ ਭੈਅ ਮੁਕਤ ਮਹਿਸੂਸ ਕਰਨਗੇ।
ਉਧਰ ਸਮਾਜਸੇਵੀ ਸੰਸਥਾਵਾਂ ਅਤੇ ਰਾਜਸੀ ਪਾਰਟੀਆਂ ਦੇ ਆਗੂਆਂ ਸੋਮ ਨਾਥ ਕਾਲੜਾ ਉਪਿੰਦਰ ਸਿੰਘ ਪੱਪੂ ਵਿਰਕ ਪ੍ਰਧਾਨ ਗੁਰੂਨਾਨਕ ਮਿਸ਼ਨ ਰਜਿ, ਡਾ ਗੁਰਜੰਟ ਸਿੰਘ ਸੇਖੋਂ ਆਦਿ ਨੇ ਥਾਣੇਦਾਰ ਵਿਸ਼ਨ ਲਾਲ ਵੱਲੋਂ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਸੁਧਾਰਾਂ ਦੀ ਸ਼ਲਾਘਾ ਕੀਤੀ ਹੈ। ਫੋਟੋ ਕੈਪਸ਼ਨ :-ਬੱਸ ਅੱਡੇ ਦੇ ਬਾਹਰ ਟ੍ਰੈਫਿਕ ਸਮੱਸਿਆ ਨੂੰ ਦਰੁੱਸਤ ਕਰਨ ਲਈ ਬੰਦ ਕੀਤੇ ਰਸਤੇ ਤੇ ਡਿਉਟੀ ਦਿੰਦੇ ਹੋਏ ਥਾਣੇਦਾਰ ਵਿਸ਼ਨ ਲਾਲ।

WRITTEN BY