Skip to content
Independent perspectives. Global stories.
BREAKING

ਬਾਜਵਾ ਦੇ ਗ੍ਰਹਿ ਕਾਦੀਆਂ ਵਿਖੇ ਕਾਂਗਰਸ ਪਾਰਟੀ ਦੇ ਜੋਨ ਇੰਚਾਰਜਾਂ ਦੀ ਮੀਟਿੰਗ

Share this story

ਕਾਹਨੂੰਵਾਨ, 23 ਸਤੰਬਰ (ਡਾ. ਜਸਪਾਲ ਸਿੰਘ ਭਿਟੇਵਡ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਸ੍ਰੀ ਸੁਨੀਲ ਜਾਖੜ ਜੀ ਦੀ ਚੋਣ ਪੂਰੀ ਤਨਦੇਹੀ ਨਾਲ ਲੜਨ ਲਈ ਸਰਦਾਰ ਫਤਿਹਜੰਗ ਸਿੰਘ ਬਾਜਵਾ ਜੀ ਨੇ ਆਪਣੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਜੋਨ ਇੰਚਾਰਜਾਂ ਦੀ ਮੀਟਿੰਗ ਸਦੀ।ਇਸ ਮੀਟਿੰਗ ਵਿਚ ਸੁਨੀਲ ਜਾਖੜ ਜੀ ਵੀ ਪਹੁੰਚ ਰਹੇ ਹਨ। ਜੋਨ ਇੰਚਾਰਜਾਂ ਨੂੰ ਆਪੋ ਆਪਣੇ ਪਿੰਡ ਜਿਹੜੇ ਉਨ੍ਹਾਂ ਦੇ ਜੋਨਾਂ ਵਿਚ ਪੈਂਦੇ ਹਨ ਉਨ੍ਹਾਂ ਵਿਚ ਪਾਰਟੀ ਵਰਕਰਾਂ ਨਾਲ ਸੰਪਰਕ ਕਰਕੇ ਇਸ ਇਲੈਕਸ਼ਨ ਨੂੰ ਪੂਰੀ ਤਨਦੇਹੀ ਨਾਲ ਲੜਨ ਲਈ ਕਿਹਾ ਗਿਆ।ਮੀਟਿੰਗ ਵਿਚ ਬਲਦੀਸ਼ ਸਿੰਘ ਤੂਰ, ਸੁਰਜੀਤ ਸਿੰਘ ਤੁਗਲਵਾਲ ਅਤੇ ਮਨੋਹਰ ਲਾਲ ਸ਼ਰਮਾ ਜੀ ਨੇ ਵੀ ਆਪਣੇ ਵਿਚਾਰ ਰਖੇ।ਬਾਜਵਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨੂੰ ਮੇਰੀ ਆਪਣੀ ਇਲੈਕਸ਼ਨ ਸਮਝਿਆ ਜਾਵੇ। ਮੀਟਿੰਗ ਵਿਚ ਮੋਹਣ ਸਿੰਘ ਧੰਦਲ, ਜਸਬੀਰ ਸਿੰਘ ਢੀਂਡਸਾ, ਸਤਿਨਾਮ ਸਿੰਘ ਡੇਹਰੀਵਾਲ, ਬਲਵਿੰਦਰ ਸਿੰਘ ਭਿੰਦਾ ਨੈਨੋਕੋਟ, ਮੰਗਲ ਸਿੰਘ ਕੂੰਟਾਂ, ਜਸਾ ਆੜਤੀਆ ਕੋਟ ਟੋਡਰ ਮਲ, ਗਿਆਨ ਸਿੰਘ ਫੈਜਉਲਾ ਚਕ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਆਦਿ ਹਾਜ਼ਰ ਹੋਏ।

WRITTEN BY