ਸੰਗੀਤਕ ਦੁਨੀਆਂ ਵਿੱਚ ਹਰ ਇੱਕ ਵਿਆਕਤੀ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਬੜੀ ਮਿਹਨਤ ਕਰ ਰਿਹਾ ਹੈ। ਕਈ ਅਜਿਹੇ ਵਿਆਕਤੀ ਹਨ ਜਿਨ੍ਹਾਂ ਨੇ ਇਸ ਲਾਇਨ ਵਿੱਚ ਸਖ਼ਤ ਮਿਹਨਤ ਕੀਤੀ ਤੇ ਸਫ਼ਲਤਾ ਹਾਸਿਲ ਹੋਈ ਤੇ ਆਪਣਾ ਨਾਮ ਸੰਗੀਤਕ ਦੁਨੀਆਂ ਵਿੱਚ ਇਸ ਤਰ੍ਹਾਂ ਬਣਾਇਆਂ ਕਿ ਅੱਜ ਉਸ ਨੂੰ ਕਿਸੇ ਜਾਣ ਪਹਿਚਾਣ ਦੀ ਲੋੜ ਨਹੀ। ਉਹ ਹਨ ਇੱਕ ਸਫ਼ਲ ਐਂਕਰ ਸਤਨਾਮ ਸਿੰਘ ਛੀਨਾ(ਸਤਨਾਮ ਛੀਨਾ)। ਸਤਨਾਮ ਛੀਨਾ ਦਾ ਜਨਮ ਮਿਤੀ 2 ਮਾਰਚ 1982 ਨੂੰ ਪਿੰਡ ਬੀਬੀਵਾਲਾ ਜਿਲ੍ਹਾਂ ਬਠਿੰਡਾ ਦੇ ਰਹਿਣ ਵਾਲੇ ਪਿਤਾ ਨਰਿੰਦਰਪਾਲ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਦੇ ਕੁੱਖੋ ਹੋਇਆਂ। ਸ਼ੁਰੂ ਤੋਂ ਘਰ ਵਿੱਚ ਸੰਗੀਤਕ ,ਫ਼ਿਲਮੀ (ਪਿਤਾ ਨੇ ਬਹੁਤ ਫ਼ਿਲਮਾਂ ਵਿੱਚ ਕੰਮ ਕੀਤਾ)ਮਾਹੌਲ ਹੋਣ ਕਰਕੇ ਇਸ ਲਾਇਨ ਵਿੱਚ ਰੁਚੀ ਵੱਧਣ ਲੱਗੀ। ਸਕੂਲੀ ਸਮੇਂ ਤੋਂ ਹੀ ਐਂਕਰ ਦਾ ਸ਼ੌਕ ਹੋਣ ਕਾਰਨ ਸਟੇਜਾਂ ਉੱਪਰ ਐਂਕਰੀ ਕਰਦੇ ਕਰਦੇ ਪਹਿਲੀ ਵਾਰ ਸਤਨਾਮ ਛੀਨਾ ਨੇ ਆਲ ਇੰਡੀਆਂ ਰੇਡਿਓ ਦੇ ਯੁਵਵਾਣੀ ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਭੱਟੀ ਦੇ ਸਹਿਯੋਗ ਨਾਲ ਅਵਾਜ ਦੀ ਦੁਨੀਆਂ ਵਿੱਚ ਐਂਕਰ ਵਜੋ ਨਾਮ ਬਣਾਇਆ । ਲਗਾਤਾਰ 4 ਸਾਲ ਕੰਮ ਕਰਨ ਤੋਂ ਬਾਦ ਜ¦ਧਰ ਦੂਰਦਰਸ਼ਨ ਦਾ ਪ੍ਰੋਗਰਾਮ ‘ਮੇਰੇ ਪਿੰਡ ਮੇਰੇ ਖੇਤ’ ਡਾ: ਨਰੇਸ਼ ਗੁਲਾਟੀ ਨਾਲ ਪੇਸ਼ ਕੀਤਾ ਤੇ ਨਾਲ ਹੀ 3 ਸਾਲ ਤੱਕ ਜ¦ਧਰ ਦੂਰਦਰਸ਼ਨ ਦਾ ਅਖਾੜਾ ਪ੍ਰੋਗਰਾਮ ਵੀ ਪੇਸ਼ ਕੀਤਾ ,ਇਸ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਚਲਦੇ ਸਰਸ ਮੇਲਾ,ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲਾ ਤੇ ਬਠਿੰਡੇ ਦੇ ਵਿਰਾਸਤੀ ਮੇਲੇ ਵਿੱਚ ਪਿਛਲੇ 7 ਸਾਲਾਂ ਤੋ ਐਂਕਰੀ ਕਰ ਰਹੇ ਹਨ। ਟੋਨੀ ਬਾਤਿਸ਼, ਵਕੀਲਾ ਮਾਨ, ਰਾਜ ਧੀਰ ਵਰਗੇ ਰੰਗਕਰਮੀਆਂ ਨਾਲ ਥੀਏਟਰ ਕਰਨ ਦਾ ਮੌਕਾ ਵੀ ਸਤਨਾਮ ਛੀਨਾ ਨੂੰ ਮਿਲਿਆਂ।ਐਂਕਰ ਬਣਨ ਦੇ ਸ਼ੌਕ ਦੇ ਨਾਲ ਨਾਲ ਸਤਨਾਮ ਛੀਨਾ ਨੇ ਬਤੌਰ ਪੇਸ਼ਕਾਰ ਕਈ ਗਾਇਕ ਵੀ ਮਾਰਕਿਟ ਵਿੱਚ ਲਿਆਂਦੇ ਜਿਨ੍ਹਾਂ ਵਿੱਚ ਜੋਤੀ ਗਿੱਲ, ਵੀਰ ਦਵਿੰਦਰ, ਜੈਲੀ ਮਨਜੀਤਪੁਰੀ, ਕਾਕਾ ਭੈਣੀਵਾਲਾ, ਸੁਰਪ੍ਰੀਤ, ਕਰਮਜੀਤ ਭੱਲਾ, ਡੀ. ਗਿੱਲ ਮਿਊਜ਼ਿਕ ਡਾਇਰੈਕਟਰ,ਕਨਵਰ ਮਾਨ ਵਰਗੇ ਗਾਇਕ ਸ਼ਾਮਿਲ ਹਨ। ਇਸ ਦੇ ਨਾਲ ਨਾਲ ਸਤਨਾਮ ਛੀਨਾ ਨੇ ਕਈ ਗੀਤਕਾਰ ਵੀ ਪੇਸ਼ ਕੀਤੇ ਜੋ ਅੱਜ ਕੱਲ ਨਾਮਵਰ ਗੀਤਕਾਰ ਵਿੱਚ ਆਉਂਦੇ ਹਨ ਜਿਵੇਂ ਰਣਜੀਤ ਮੱਟ ਸ਼ੇਰੋਵਾਲਾ,ਨਿੰਦਰ ਘੁੱਦੇਵਾਲਾ,ਪ੍ਰੋ: ਜਸਪਾਲ ਜੀਤ ਗਿਲਜੇਵਾਲ। ਛੀਨਾ ਨੇ ਬਤੌਰ ਐਂਕਰ ਗਾਇਕ ਜੈਜ਼ੀ ਬੀ, ਜੋਤੀ ਗਿੱਲ,ਕੌਰ ਬੀ, ਕਨਵਰ ਗਰੇਵਾਲ, ਬਲਕਾਰ ਸਿੱਧੂ, ਹਾਕਮ ਬਖਤੜੀਵਾਲਾ,ਸੀਰਾ ਜਸਵੀਰ, ,ਹਾਕਮ ਸੂਫ਼ੀ,ਗੁਰਲੇਜ਼ ਅਖਤਰ, ਕੁਲਦੀਪ ਮਾਣਕ, ਮੁਹੰਮਦ ਸਦੀਕ, ਮਨਮੋਹਨ ਵਾਰਿਸ , ਮਨਪ੍ਰੀਤ ਅਖ਼ਤਰ ਤੇ ਹੋਰ ਕਈ ਨਾਮਵਰ ਗਾਇਕਾਂ ਨਾਲ ਕੰਮ ਕੀਤਾ। ਸਤਨਾਮ ਛੀਨਾ ਨੇ ਕਈ ਨਾਮਵਰ ਮਿਊਜ਼ਿਕ ਕੰਪਨੀਆਂ ਜਿਵੇ ਟੀ ਸੀਰਜ਼, ਗੋਇਲ ਮਿਊਜ਼ਿਕ ਕੰਪਨੀ, ਪ੍ਰਿਆ ਆਡਿਓ, ਸਪੀਡ ਰਿਕਾਰਡ, ਆਨੰਦ ਮਿਊਜ਼ਿਕ, ਐਸਐਮਆਈ ਕੰਪਨੀਆਂ ਨੂੰ ਕਈ ਗਾਇਕ ਦਿੱਤੇ। ਸਤਨਾਮ ਛੀਨਾ ਨੂੰ ਅਨੇਕਾਂ ਵਾਰ ਪ੍ਰੋ: ਮੋਹਨ ਸਿੰਘ ਮੇਲਾ ਵਿਰਾਸਤ ਮੇਲਾ, ਸਰਸ ਮੇਲਾ, ਜੰਡਾਵਾਲਾਂ ਵਿੰਝੂਕਾ ਮੇਲਾ, ਸੁਖਵਿੰਦਰ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਸਨਮਾਨ ਵੀ ਕੀਤਾ ਗਿਆ। ਮਹਿੰਦਰਪਾਲ ਸਿੰਘ ਪ੍ਰਧਾਨ ਵਰਗੀਆਂ ਸਖ਼ਸ਼ੀਅਤਾਂ ਨੇ ਸਤਨਾਮ ਛੀਨੇ ਨੂੰ ਸਟੇਜਾਂ ਉੱਪਰ ਐਂਕਰ ਵਜੋਂ ਸਟਾਰ ਬਣਨ ਲਈ ਬਹੁਤ ਸਹਿਯੋਗ ਦਿੱਤਾ ।
ਸਤਨਾਮ ਛੀਨੇ ਨੇ 22 ਮਾਰਚ 2009 ਨੂੰ ਪ੍ਰਸਿੱਧ ਲੋਕ ਗਾਇਕ ਜੋਤੀ ਗਿੱਲ ਨਾਲ ਵਿਆਹ ਕਰਵਾਇਆ ਤੇ ਅੱਜ ਕੱਲ ਸਤਨਾਮ ਛੀਨਾ ਬਠਿੰਡੇ ਦੇ ਨੇੜੇ ਪਿੰਡ ਬੀਬੀਵਾਲਾ ਵਿੱਚ ਆਪਣੇ ਪਰਿਵਾਰ ਵਿੱਚ ਮਾਤਾ ਪਿਤਾ ਦੇ ਨਾਲ ਪਤਨੀ ਜੋਤੀ ਗਿੱਲ ਤੇ ਬੇਟੇ ਅਗਮ ਆਗਿਆਪਾਲ ਸਿੰਘ ਨਾਲ ਜਿੰਦਗੀ ਦੇ ਖ਼ੂਬਸੂਰਤ ਪਲ ਬਤੀਤ ਕਰ ਰਿਹਾ ਹੈ।
ਪੱਤਰਕਾਰ ਅਕਾਸ਼ ਸ਼ਰਮਾਂ
ਸੰਗੀਤਕ ਦੁਨੀਆਂ ’ਚ ਸਟੇਜਾਂ ਦਾ ਸਟਾਰ ਸਫ਼ਲ ਐਂਕਰ ਸਤਨਾਮ ਸਿੰਘ ਛੀਨਾ



