ਦਿੜ੍ਹਬਾ ਮੰਡੀ, 22 ਸਤੰਬਰ (ਸਤਪਾਲ ਖਡਿਆਲ)-ਕਸਬਾ ਸੂਲਰ ਘਰਾਟ ਵਿਖੇ ਬੀਤੀ ਰਾਤ ਹਾਈਵੇ ਤੇ ਲੋਕਾਂ ਵਲੋਂ ਕੀਤੇ ਨਜਾਇਜ ਕਬਜਿਆਂ ਕਾਰਨ ਇੱਕ ਕੈਂਟਰ ਦੇ ਡਰਾਈਵਰ ਦਾ ਸਤੁੰਲਨ ਵਿਗੜਨ ਕਾਰਨ ਕੈਂਟਰ ਪਲਟ ਜਾਣ ਦੀ ਖਬਰ ਸਾਹਮਣੇ ਆਈ ਹੈ । ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਹਰਿਆਣਾ ਨੰਬਰ ਦਾ ਕੈਂਟਰ ਐਚ ਆਰ 61-8151 ਜੋ ਕਿ ਸੰਗਰੂਰ ਤੋਂ ਪਾਤੜਾ ਵੱਲ ਜਾ ਰਿਹਾ ਸੀ ਤਾਂ ਸਥਾਨਕ ਸੂਲਰ ਘਰਾਟ ਦੇ ਗਿਆਨਾਨੰਦ ਮੰਦਿਰ ਕੋਲ ਹਾਈਵੇ ਤੇ ਖੜੀਆਂ ਰੇਹੜੀਆਂ ਤੇ ਨਵੀਂ ਬਣ ਰਹੀ ਬਿਲਡਿੰਗ ਲਈ ਸੁੱਟੀ ਰੇਤਾ ਬਜਰੀ ਕਾਰਨ ਡਰਾਈਵਰ ਦਾ ਸਾਹਮਣਿਓ ਆਉਂਦੇ ਕਿਸੇ ਵਹੀਕਲ ਦੀ ਲਾਈਟ ਪੈਣ ਕਾਰਨ ਸਤੁੰਲਨ ਵਿਗੜ ਗਿਆ । ਜਿਸ ਕਰਕੇ ਕੈਂਟਰ ਉਸ ਜਗ੍ਹਾ ਤੇ ਹੀ ਪਲਟ ਗਿਆ । ਇਸ ਸਬੰਧੀ ਦੁਕਾਨ ਮਾਲਿਕ ਡਾ. ਬਹਾਦੁਰ ਸਿੰਘ ਨੇ ਦੱਸਿਆ ਕਿ ਕੈਂਟਰ ਪਲਟਣ ਨਾਲ ਉਸਦੀ ਦੁਕਾਨ ਦੇ ਸਾਟਰ,ਸ਼ੀਸ਼ੇ ,ਕੈਬਿਨ ਤੇ ਕਾਊਂਟਰ ਨੂੰ ਨੁਕਸਾਨ ਪੁੱਜਾ ਹੈ । ਪਿਛਲੇ ਸਮੇਂ ਚ ਇਸ ਸੜਕ ਨੂੰ ਦੋ ਚਹੁੰਮਾਰਗੀ ਹਾਈਵੇ ਦਾ ਰੂਪ ਦਿੱਤਾ ਗਿਆ ਹੈ । ਪ੍ਰੰਤੂ ਇੱਥੇ ਨਾ ਤਾਂ ਸਰਵਿਸ ਰੋਡ ਕੱਢਿਆ ਗਿਆ ਹੈ ਨਾ ਹੀ ਨਜਾਇਜ ਤੌਰ ਤੇ ਕੀਤੇ ਕਬਜਿਆ ਨੂੰ ਰੋਕਿਆ ਗਿਆ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਹਾਈਵੇ ਤੇ ਦੁਕਾਨਦਾਰਾ ਵਲੋਂ ਕੀਤੇ ਕਬਜਿਆਂ ਨੂੰ ਹਟਾਇਆ ਜਾਵੇ। ਕੈਂਟਰ ਡਰਾਈਵਰ ਫਰਾਰ ਦੱਸਿਆ ਜਾ ਰਿਹਾ ।
ਹਾਈਵੇ ’ਤੇ ਨਜਾਇਜ਼ ਕਬਜੇ ਦੇ ਚੱਲਦਿਆਂ ਕੈਂਟਰ ਪਲਟਿਆ



