Skip to content
Independent perspectives. Global stories.
BREAKING

ਮਹਾਰਾਜਾ ਅਗਰਸੈਨ ਜੀ ਦੀ 514ਵੀਂ ਜਨਮ ਜੈਅੰਤੀ ਮੌਕੇ ਸਮਾਰੋਹ ਦਾ ਆਯੋਜਨ

Share this story

ਸਮਾਣਾ,22 ਸਤੰਬਰ (ਪ੍ਰੇਮ ਵਧਵਾ)-ਮਹਾਰਾਜਾ ਅਗਰਸੈਨ ਜੀ ਦੀ 514ਵੀਂ ਜਨਮ ਜਯੰਤੀ ਮੌਕੇ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਵਿਚ ਵੀਰਵਾਰ ਰਾਤ ਨੂੰ ਅਗਰਵਾਲ ਧਰਮਸ਼ਾਲਾ ਕੰਪਲੈਕਸ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਅਗਰਵਾਲ ਸਭਾ ਪੰਜਾਬ ਦੇ ਸੂਬਾ ਉਪ-ਪ੍ਰਧਾਨ ਸ਼ਿਵ ਕੁਮਾਰ ਮਿੱਤਲ ਅਤੇ ਵਿਸ਼ੇਸ ਮਹਿਮਾਨ ਦੇ ਤੋਰ ਤੇ ਪ੍ਰਮੁੱਖ ਸਰਜਨ ਡਾ: ਐਸ.ਕੇ.ਗੋਇਲ ਅਤੇ ਸਾਬਕਾ ਕੌਸਲਰ ਗੋਪਾਲ ਕ੍ਰਿਸ਼ਨ ਗਰਗ ਨੇ ਸ਼ਮੂਲੀਅਤ ਕੀਤੀ ਜਦੋਂ ਕਿ ਐਸ.ਡੀ.ਐਮ ਅਰਵਿੰਦ ਗੁਪਤਾ ਵੱਲੋਂ ਜਯੋਤੀ ਪ੍ਰਚੰਡ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਾਲ ਨਗਰ ਕੌਸਲ ਪ੍ਰਧਾਨ ਕਪੂਰ ਚੰਦ ਬਾਂਸਲ,ਉਦਯੋਗਪਤੀ ਅਗਰਵਾਲ ਸਭਾ ਦੇ ਸਰਪ੍ਰਸਤ ਰਮੇਸ਼ ਗਰਗ,ਪਵਨ ਸਾਸ਼ਤਰੀ,ਗਊਸ਼ਾਲਾ ਪ੍ਰਧਾਨ ਅਮਿਤ ਸਿੰਗਲਾ ਸੀ.ਏ.,ਅਤੇ ਸੰਸਥਾ ਪ੍ਰਧਾਨ ਮਦਨ ਮਿੱਤਲ ਅਤੇ ਕਮੇਟੀ ਦੇ ਸਮੂਹ ਮੈਂਬਰ ਵੀ ਸਨ। ਸਮਾਰੋਹ ਦੌਰਾਨ ਸਕੂਲੀ ਬੱਚਿਆਂ ਵੱਲੋ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆ ਬੁਲਾਰਿਆ ਨੇ ਮਹਾਰਾਜ ਵੱਲੋਂ ਸਮਾਜ ਦੇ ਕਮਜ਼ੋਰ ਲੋਕਾਂ ਨੂੰ ਇਕ ਰੁਪਈਆ ਤੇ ਇਕ ਇੱਟ ਹਾਰੇਕ ਮੈਂਬਰ ਵੱਲੌਂ ਦੇ ਕੇ ਆਪਣੇ ਪੈਰਾ ਤੇ ਖੜਾ ਕਰਨ ਦੀ ਚਲਾਈ ਪ੍ਰਥਾ ਦਾ ਜਿਕਰ ਕੀਤਾ ਅਤੇ ਕਮਜ਼ੋਰ ਲੋਕਾਂ ਨੂੰ ਸਹਾਰਾ ਦੇਣ ਲਈ ਖੁਸ਼ਹਾਲ ਲੋਕਾਂ ਨੂੰ ਪ੍ਰੈਰਿਤ ਕੀਤਾ ਇਸ ਮੌਕੇ ਧਰਮਸ਼ਾਲਾ ਵਿਚ ਅਗਰਸੈਨ ਮਹਾਰਾਜ ਪ੍ਰਤੀ ਸਾਹਿਤ ਲਈ ਲਾਇਬੇਰੀ ਬਣਾਏ ਜਾਣ ਅਤੇ ਮਹਾਰਾਜ ਅਗਰਸੈਨ ਜੀ ਦਾ ਬੁੱਤ ਧਰਮਸ਼ਾਲਾ ਕੰਪਲੈਕਸ ਵਿਚ ਲਾਉਣ ਦਾ ਐਲਾਨ ਕੀਤਾ।
ਸੰਸਥਾ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਰਕਾਰੀ ਹਾਇਰ ਸੈਕੰਡਰੀ ਸਕੂਲ ਸਮਾਣਾ (ਲੜਕੇ) ਦੀ ਵਾਇਸ ਪਿੰ੍ਰਸੀਪਲ ਡਾ: ਵਿਜੇ ਲਕਛਮੀ ਗੁਪਤਾ ਸਣੇ ਅਗਰਵਾਲ ਸਮਾਜ ਨੇ ਸਿੱਖਿਅਕਾਂ ਤੇ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ।

WRITTEN BY