Skip to content
Independent perspectives. Global stories.
BREAKING

ਏ.ਆਈ.ਏ.ਸੀ.ਐਮ. ਟੀਮ ਝਬਾਲ ਵੱਲੋਂ ਟ੍ਰੈਫਿਕ ਇੰਚਾਰਜ ਅਸ਼ਵਨੀ ਕੁਮਾਰ ਸਨਮਾਨਿਤ

Share this story

ਝਬਾਲ, 22 ਸਤੰਬਰ (ਹਰਦੀਪ ਸਿੰਘ/ ਜਤਿੰਦਰ ਵਿੱਕੀ)-ਅੱਜ ਆਲ ਇੰਡੀਆ ਐਂਟੀਕੁਰੱਪਸ਼ਨ ਮੋਰਚੇ ਦੀ ਟੀਮ ਝਬਾਲ ਵਲੋਂ ਮੋਰਚੇ ਦੇ ਕੌਮੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਜੀ, ਪੰਜਾਬ ਪ੍ਰਧਾਨ ਅਜੇ ਕੁਮਾਰ, ਬੀ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਸ੍ਰ. ਪ੍ਰਮਿੰਦਰ ਸਿੰਘ ਹੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਝਬਾਲ ਵਿਖੇ ਨਵ-ਨਿਯੁਕਤ ਟ੍ਰੈਫਿਕ ਸੇੱਲ ਦੋ ਦੇ ਇੰਚਾਰਜ ਸਬ-ਇੰਸ: ਸ਼੍ਰੀ ਅਸ਼ਵਨੀ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮੋਰਚੇ ਦੇ ਮਾਝਾ ਜ਼ੋਨ ਚੇਅਰਮੈਨ ਸਾਗਰ ਸ਼ਰਮਾਂ, ਜ਼ਿਲ੍ਹਾ ਜਨ: ਸਕੱਤਰ ਰਾਜਦਵਿੰਦਰ ਸਿੰਘ ਰਾਜਾ ਝਬਾਲ, ਸ੍ਰ, ਹਰਨੇਕ ਸਿੰਘ ਰੰਧਾਵਾ ਆਦਿ ਨੇ ਸ਼੍ਰੀ ਅਸਵਨੀ ਕੁਮਾਰ ਪਾਸੋਂ ਮੰਗ ਕੀਤੀ ਕਿ ਕਸਬਾ ਝਬਾਲ ਜੋ ਕਿ ਟ੍ਰੈਫਿਕ ਦੀ ਖਸਤਾ ਹਾਲਤ ਕਾਰਨ ਹਮੇਸ਼ਾਂ ਸੁਰਖੀਆਂ ਵਿੱਚ ਰਹਿੰਦਾ ਹੈ, ਦੀ ਟ੍ਰੈਫਿਕ ਸਮੱਸਿਆਂ ਦਾ ਕੋਈ ਠੋਸ ਹੱਲ ਕੱਢਿਆ ਜਾਵੇ ਅਤੇ ਇੱਥੇ ਲੋਕਾਂ ਵਲੋਂ ਸੜਕਾਂ ਦੀ ਜਗ੍ਹਾ ਤੇ ਕੀਤੇ ਨਜ਼ਾਇਜ ਕਬਜ਼ੇ ਛੁਡਵਾਏ ਜਾਣ। ਕਿਉਂਕਿ ਇੱਥੇ ਸੜਕ ਦੀ ਜਗ੍ਹਾ ਉ¤ਪਰ ਲੋਕਾਂ ਵਲੋਂ ਰੇਹੜੀਆਂ, ਰੇਹੜੇ ਆਦਿ ਲਗਾ ਕੇ ਸੜਕ ਦਾ ਵੱਡਾ ਹਿੱਸਾ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਜਿਸ ਕਾਰਨ ਇੱਥੇ ਹਰ ਵਕਤ ਜ਼ਾਮ ਲਾਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦਾ ਹਿੱਸਾ ਜੋ ਨਜ਼ਾਇਜ ਕਬਜ਼ੇ ਵਿੱਚ ਹੈ ਉਸ ਨੂੰ ਛੁਡਵਾ ਦਿੱਤਾ ਜਾਵੇ ਤਾਂ ਇਸ ਸਮੱਸਿਆ ਦਾ ਕੁਝ ਹੱਲ ਹੋ ਸਕਦਾ ਹੈ। ਇਸ ਮੌਕੇ ਚੈਅਰਮੈਨ ਸਾਗਰ ਸ਼ਰਮਾ, ਵਾਈਸ ਮੀਡੀਆ ਇੰਚਾਰਜ ਮਾਝਾ ਜ਼ੋਨ ਕਿਰਪਾਲ ਸਿੰਘ ਸੋਹਲ, ਜ਼ਿਲ੍ਹਾ ਜਨ: ਸਕੱਤਰ ਰਾਜਦਵਿੰਦਰ ਸਿੰਘ ਰਾਜਾ, ਸ੍ਰ. ਹਰਨੇਕ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਧੁੰਨਾਂ, ਨਵਜੋਤ ਸਿੰਘ ਲੁਹੌਕਾ, ਜਤਿੰਦਰ ਵਿੱਕੀ, ਦਵਿੰਦਰਪਾਲ, ਬਾਊ ਵਿਜੇ ਕੁਮਾਰ, ਹੋਲਦਾਰ ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਵੀ ਪੁਲਿਸ ਮੁਲਾਜ਼ਮ ਹਾਜ਼ਿਰ ਸਨ।

WRITTEN BY