ਨਥਾਣਾ, 22 ਸਤੰਬਰ (ਇੰਦਰਜੀਤ, ਚਰਨਜੀਤ ਨਥਾਣਾ)- ਪਿਛਲੇ ਦਿਨੀ ਸ੍ਰੋਮਣੀ ਅਕਾਲ ਦਲ ਦੇ ਕੌਮੀ ਸਕੱਤਰ ਜਗਸੀਰ ਕਲਿਆਣ ਦੀ ਮਾਤਾ ਦੇ ਦੇਹਾਂਤ ਹੋਣ ਤੇ ਅੱਜ ਅੰਤਿਮ ਅਰਦਾਸ ਮੌਕੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਮੌਕੇ ਰਿਸ਼ਤੇਦਾਰਾਂ , ਦੋਸਤ ਮਿੱਤਰਾਂ , ਇਲਾਕਾ ਨਿਵਾਸੀਆਂ ਤੋਂ ਇਲਾਵਾ ਸਿਆਸੀ ਲੀਡਰਾਂ ਨੇ ਮਾਤਾ ਮੁਕੰਦ ਕੌਰ ਨੂੰ ਸ਼ਰਧਾਜਲੀ ਭੇਂਟ ਕੀਤੀ । ਸ੍ਰੋਮਣੀ ਅਕਾਲ ਦਲ ਪਾਰਟੀ ਵੱਲੋਂ ਹੋਰਨਾਂ ਲੀਡਰਾਂ ਦੇ ਨਾਲ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮਾਤਾ ਜੀ ਦੇ ਜੀਵਨ ਵਾਰੇ ਤੇ ਜਗਸੀਰ ਕਲਿਆਣ ਦੇ ਪਾਰਟੀ ਪ੍ਰਤਿ ਵਫ਼ਾਦਾਰੀ ਤੇ ਲੋਕ ਭਲਾਈ ਕੰਮਾਂ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਚੰਗੇ ਸੰਸਕਾਰ ਕਰਕੇ ਅੱਜ ਜਗਸੀਰ ਸਿੰਘ ਦਾ ਇਲਾਕੇ ਵਿੱਚ ਇੱਕ ਵਧੀਆਂ ਸਮਾਜਸੇਵੀ ਵਜੋਂ ਨਾਮ ਹੈ। ਪ੍ਰਮਾਤਮਾ ਕਰੇ ਕਿ ਮਾਤਾ ਮੁਕੰਦ ਕੌਰ ਵਾਂਗ ਹਰ ਮਾਂ ਆਪਣੇ ਬੱਚਿਆਂ ਨੂੰ ਵਧੀਆਂ ਸੰਸਕਾਰ ਦੇਵੇ ਤਾ ਜੋ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਰੁਚੀ ਰੱਖਣ,ਜਿਸ ਤਰ੍ਹਾਂ ਜਗਸੀਰ ਕਲਿਆਣ ਕਰ ਰਹੇ ਹਨ। ਅਕਾਲੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਜਗਸੀਰ ਸਿੰਘ ਕਲਿਆਣ ਨੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਜੋ ਕਿਸੇ ਕੋਲੋ ਨਹੀ ਛੁਪਿਆ ,ਜਿਸ ਕਰਕੇ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਨ੍ਹਾਂ ਤੇ ਮਾਨ ਹੈ ਅਤੇ ਪਾਰਟੀ ਵੀ ਹਰ ਸਮੇਂ ਉਨ੍ਹਾਂ ਨਾਲ ਖੜੀ ਹੈ।
ਸ੍ਰ: ਮਲੂਕਾ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਜਗਸੀਰ ਕਲਿਆਣ ਦਾ ਸਾਥ ਦੇ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਸੀਰ ਸਿੰਘ ਟਾਈਗਰ,ਡਾ: ਹਰਜਿੰਦਰ ਸਿੰਘ ਜੱਖੂ ਕੌਮੀ ਜਥੇਬੰਦਕ ਸਕੱਤਰ ਤੇ ਮੈਂਬਰ ਰਾਜਨੀਤਿਕ ਮਾਮਲੇ ਕਮੇਟੀ, ਮਨਮੋਹਨ ਸਿੰਘ ਨਥ੍ਯਾਣਾ, ਦਿਲਬਾਗ ਸਿੰਘ ਪ੍ਰਧਾਨ ਨਗਰ ਪੰਚਾਇਤ ਨਥਾਣਾ, ਗੁਰਲਾਭ ਸਿੰਘ ਢੇਲਵਾਂ, ਦਰਸ਼ਨ ਮਾਲਵਾ ਨੰਬਰਦਾਰ, ਗੁਰਪਿਆਰ ਸਿੰਘ ਰਿੱਚੀ ਐਮ.ਸੀ. ਨਥਾਣਾ., ਹਰਿੰਦਰਜੀਤ ਸਿੰਘ ਨਾਮੀ ਐਮ.ਸੀ. ਨਥਾਣਾ.,ਕ੍ਰਿਪਾਲ ਸਿੰਘ ਐਮ.ਸੀ. ਨਥਾਣਾ,ਹਰਵਿੰਦਰ ਐਮ.ਸੀ. ਨਥਾਣਾ ਜਗਸੀਰ ਸਿੰਘ ਸੀਰਾ, ਚਮਕ ਸਿੰਘ ਤੇ ਪਾਰਟੀ ਵਰਕਰਾਂ ਦੇ ਨਾਲ ਨਾਲ ਇਲਾਕੇ ਦੇ ਪੱਤਵੰਤੇ ਸੱਜਣਾਂ ਨੇ ਮਾਤਾ ਜੀ ਨੂੰ ਸ਼ਰਧਾਜਲੀ ਭੇਂਟ ਕੀਤੀ।
ਸ਼੍ਰੋਮਣੀ ਅਕਾਲ ਦਲ ਦੇ ਕੌਮੀ ਸਕੱਤਰ ਜਗਸੀਰ ਕਲਿਆਣ ਦੀ ਮਾਤਾ ਦੀ ਅੰਤਿਮ ਅਰਦਾਸ ’ਚ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ



