Skip to content
Independent perspectives. Global stories.
BREAKING

ਬਾਸਕਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਸਿਗਨਲ ਦੀ ਟੀਮ ਜੇਤੂ

Share this story

ਫਰੀਦਕੋਟ, 22 ਸਤੰਬਰ (ਚਰਨਦਾਸ ਗਰਗ)-23ਵੀਂ ਆਲ ਇੰਡੀਆ ਬਾਸਕਿਟਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਪੁੱਜੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਲੰਧਰ ਅਤੇ ਸਿਗਨਲ ਦੀਆਂ ਟੀਮਾਂ ਦਾ ਪਹਿਲਾ ਮੈਚ ਸ਼ੁਰੂ ਕਰਵਾਇਆ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਕਤ ਮੈਚ ਦੌਰਾਨ ਸਿਗਨਲ ਦੀ ਟੀਮ ਨੇ 95 ਜਦਕਿ ਜਲੰਧਰ ਦੀ ਟੀਮ ਨੇ 63 ਅੰਕ ਲਏ। ਬਾਸਕਿਟਬਾਲ ਕਲੱਬ ਦੇ ਕੁਆਰਡੀਨੇਟਰ ਗੁਰਦਿੱਤ ਸਿੰਘ ਸੇਖੋਂ ਤੇ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਦੂਜੇ ਪਾਸੇ ਕੁੜੀਆਂ ਦੇ ਮੁਕਾਬਲਿਆਂ ’ਚ ਲੁਧਿਆਣਾ ਤੇ ਮਾਨਸਾ ਦਾ ਮੁਕਾਬਲਾ ਹੋਇਆ, ਜਿਸ ਵਿੱਚ ਲੁਧਿਆਣੇ ਦੀਆਂ ਲੜਕੀਆਂ ਨੇ 53-22 ਦੇ ਮੁਕਾਬਲੇ ਮਾਨਸਾ ਨੂੰ ਹਾਰ ਦਿੱਤੀ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਬਾਸਕਿਟਬਾਲ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਰਤਮਾਨ ਸਮੇਂ ’ਚ ਨੋਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਉਂ ਵਰਜ ਕੇ ਖੇਡਾਂ ਨਾਲ ਜੋੜਨ ਦੀ ਜਰੂਰਤ ਹੈ। ਇਸ ਮੋਕੇ ਉਪਰੋਕਤ ਤੋਂ ਇਲਾਵਾ ਰਵਿੰਦਰ ਗਾਂਧੀ, ਸ਼ੈਫੀ ਚਾਵਲਾ, ਰਜਿੰਦਰ ਸਿੰਘ, ਪਰਮਿੰਦਰ ਸਿੰਘ ਸੰਘਾ, ਗੁਰਜਿੰਦਰ ਸਿੰਘ ਜੀਰਾ ਆਦਿ ਵੀ ਹਾਜਰ ਸਨ।

WRITTEN BY