ਜਲੰਧਰ, 22 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਵਿਸ਼ੇਸ਼ ਐਨ.ਐਸ.ਐਸ. ਕੈਂਪ ਵਿੱਚ ਸਵੱਛ ਭਾਰਤ ਅਭਿਆਨ ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਪ੍ਰੋ. ਦਲਜੀਤ ਸਿੰਘ ਬਤੌਰ ਮੁਖ ਬੁਲਾਰੇ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਕੰਵਲਜੀਤ ਸਿੰਘ-ਸੰਯੋਜਕ ਐਨਐਸਐਸ, ਪ੍ਰੋ. ਸੰਦੀਪ ਚਾਹਲ, ਸ਼੍ਰੀ ਜਗਜੀਤ ਸਿੰਘ, ਪ੍ਰੋ. ਪੁਨੀਤ ਕਾਲੜਾ ਅਤੇ ਐਨਐਸਐਸ ਦੇ 150 ਵਿਦਿਆਰਥੀਆਂ ਨੇ ਕੀਤਾ। ਅਪਨੇ ਸੰਬੋਧਨ ਵਿੱਚ ਪ੍ਰੋ. ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਨੇ 2 ਅਕਤੂਬਰ 2014 ਨੂੰ ਇਸ ਅਭਿਆਨ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਤੋਂ ਅਰੰਭ ਕੀਤਾ ਸੀ ਅਤੇ ਇਸ ਅਭਿਆਨ ਦਾ ਉਦੇਸ਼ ਵਿਅਕਤੀ, ਕਲਸਟਰ ਅਤੇ ਸਮੁਦਾਇਕ ਸ਼ੌਚਾਲਿਆਵਾਂ ਦਾ ਨਿਰਮਾਣ ਦੇ ਮਾਧਿਅਮ ਨਾਲ ਖੁਲੇ ਸ਼ੌਚ ਨੂੰ ਕੰਮ ਕਰਨਾ ਜਾਂ ਖਤਮ ਕਰਨਾ ਹੈ।
ਸਰਕਾਰ ਨੇ 2 ਅਕਤੂਬਰ 2019 ਮਹਾਤਮਾ ਗਾਂਧੀ ਦੇ ਜਮਨ ਦੀ 150ਵੀਂ ਵਰ੍ਹੇਗੰਢ ਤੱਕ ਭਾਰਤ ਦੇ ਪਿੰਡਾਂ ਵਿੱਚ 1.96 ਲੱਖ ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 1.2 ਕਰੋੜ ਫਲਸ਼ਾਂ ਦਾ ਨਿਰਮਾਣ ਕਰਕੇ ਖੁਲੇ ਵਿੱਚ ਸ਼ੌਚ ਮੁਕਤ ਭਾਰਤ ਨੂੰ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਸਰਕਾਰੀ ਆਂਕੜਿਆਂ ਦੇ ਮੁਤਾਬਕ ਹੁਣ ਤੱਕ ਭਾਰਤ ਸਰਕਾਰ 48758901 ਦੇਸ਼ਾਂ ਦੇ ਘਰਾਂ ਵਿੱਚ ਸਨ 2014 ਤੋਂ ਹੁਣ ਤੱਕ ਘਰੇਲੂ ਫਲਸ਼ਾਂ ਦਾ ਨਿਰਮਾਣ ਕਰ ਚੁੱਕੀ ਹੈ ਅਤੇ ਤਕਰੀਬਨ 242622 ਪਿੰਡ ਖੁਲੇ ਸ਼ੌਚ ਦੀ ਸਮਸਿਆਂ ਤੋਂ ਨਿਜਾਤ ਪਾ ਚੁੱਕੇ ਹਨ।
ਸਵੱਛ ਭਾਰਤ ਅਭਿਆਨ ਵੱਲੋਂ ਲੋਕਾਂ ਵਿੱਚ ਬਦਲਾਵ ਕਰਕੇ ਚੰਗੀ ਸੇਹਤ ਦੇ ਵਿਸ਼ੇ ਨੂੰ ਜਾਗਰੂਕ ਕਰਨਾ ਹੀ ਇਸ ਅਭਿਆਨ ਦਾ ਮੁੱਖ ਉਦੇਸ਼ ਹੈ।
ਦੋਆਬਾ ਕਾਲਜ ਵਿਖੇ ‘ਸਵੱਛ ਭਾਰਤ ਅਭਿਆਨ’ ’ਤੇ ਸੈਮੀਨਾਰ ਆਯੋਜਿਤ



