ਪਟਿਆਲਾ, 22 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਵੱਲੋਂ ‘ਸ਼ਾਮ-ਏ-ਗਜ਼ਲ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਾਇਕ ਵਜੋਂ ਡਾ. ਨੀਰਜ ਗਾਂਧੀ, ਅਸਿਸਟੈਂਟ ਪ੍ਰੋਫੈਸਰ, ਸਰਕਾਰੀ ਕਾਲਜ, ਬਿਲਾਸਪੁਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉ¤ਭਾ ਨੇ ‘ਜੀ ਆਇਆਂ ਨੂੰ’ ਕਹਿੰਦੇ ਹੋਇਆ ਕਿਹਾ ਕਿ ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਜ਼ਿੰਦਗੀ ਦੇ ਹਰੇਕ ਪਹਿਲੂ ਵਿੱਚ ਸੰਗੀਤ ਦੀ ਮਹੱਤਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਗੀਤ ਜਿਥੇ ਮਾਨਸਿਕ ਸੁੱਖ ਦਿੰਦਾ ਹੈ ਉਥੇ ਹੀ ਵਿਦਿਆਰਥੀਆਂ ਨੂੰ ਅਧਿਆਤਮਕ ਤੌਰ ‘ਤੇ ਮਜਬੂਤ ਬਣਾਉਂਦਾ ਹੈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਡਾ. ਨੀਰਜ ਗਾਂਧੀ ਨੇ ਬਹੁਤ ਸਾਰੀਆਂ ਮਕਬੂਲ ਗਜਲਾਂ ਸੁਣਾਈਆਂ ਜਿਨ੍ਹਾਂ ਵਿਚੋਂ ਜ਼ਿਕਰਯੋਗ ਹੈ: ਰੰਜਿਸ਼ ਹੀ ਸਹੀ, ਦਿਲ ਹੀ ਦੁਖਾਨੇ ਕੇ ਲੀਏ ਆ… ਅਤੇ ਮੇਰੀ ਨਜ਼ਰ ਸੇ ਨਾ ਹੋ ਦੂਰ… ਆਦਿ। ਇਸ ਤੋਂ ਇਲਾਵਾ ਪ੍ਰਸਿੱਧ ਲੋਕ ਰਚਨਾ ਹੀਰ ਦੀ ਵੀ ਪੇਸ਼ਕਾਰੀ ਕੀਤੀ। ਧੰਨਵਾਦ ਕਰਦਿਆਂ ਹੋਇਆ ਡਾ. ਜਗਜੀਤ ਸਿੰਘ ਮੁਖੀ, ਸੰਗੀਤ ਗਾਇਨ ਵਿਭਾਗ ਨੇ ਕਿਹਾ ਕਿ ਸੰਗੀਤ ਦੇ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਬਨਣਾ ਚਾਹੀਦਾ ਹੈ। ਇਸ ਮੌਕੇ ਸ. ਬੀ.ਐਸ.ਰਤਨ, ਸਾਬਕਾ ਇਨਕਮ ਟੈਕਸ ਕਮਿਸ਼ਨਰ, ਡਾ. ਸੁਰਜੀਤ ਸਿੰਘ ਭੱਟੀ ਰਿਟਾਇਰਡ ਪ੍ਰਿੰਸੀਪਲ, ਪ੍ਰੋ. ਅੱਛਰੂ ਸਿੰਘ ਸ਼੍ਰੋਮਣੀ ਸਾਹਿਤਕਾਰ, ਡਾ. ਬਲਵਿੰਦਰ ਸਿੰਘ ਸੋਹਲ, ਡਾ. ਰਵਿੰਦਰਜੀਤ ਸਿੰਘ ਕੰਟਰੋਲਰ ਪ੍ਰੀਖਿਆਵਾਂ, ਡਾ. ਜਗਮੋਹਨ ਸ਼ਰਮਾਂ ਐਸੋਸੀਏਟ ਪ੍ਰੋਫੈਸਰ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ, ਡਾ. ਕੁਲਦੀਪ ਕੁਮਾਰ, ਮੁਖੀ, ਸੰਗੀਤ ਵਾਦਨ ਵਿਭਾਗ, ਡਾ. ਤੇਜਿੰਦਰਪਾਲ ਸਿੰਘ, ਸ੍ਰ. ਕੁੰਵਰਪ੍ਰੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਗੌਰੀ ਖੰਨਾ ਨੇ ਬਾਖੂਬੀ ਨਿਭਾਇਆ।
ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਸ਼ਾਮ-ਏ-ਗਜ਼ਲ’ ਪ੍ਰੋਗਰਾਮ ਦਾ ਆਯੋਜਨ



