Skip to content
Independent perspectives. Global stories.
BREAKING

ਸਤਿ ਕਰਤਾਰ ਸੇਵਾ ਸੁਸਾਇਟੀ ਵੱਲੋਂ 54 ਗਰੀਬ ਪਰਿਵਾਰਾਂ ਦੇ ਵਿਆਹਾਂ ਦਾ ਕੰਮ ਸ਼ੁਰੂ

Share this story

ਗੋਲੇਵਾਲਾ, 22 ਸਤੰਬਰ (ਜਸਵਿੰਦਰ ਸਿੰਘ ਸਾਧਾਂਵਾਲਾ)-ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਵੱਸਿਆ ਨਗਰ ਭਾਈ ਕੀ ਸਮਾਧ ਵਿਖੇ ਧੰਨ ਧੰਨ ਬਾਬਾ ਰੂਪ ਚੰਦ ਜੀ ਦੇ ਸੇਵਦਾਰ ਬਾਬਾ ਅਜੈਬ ਸਿੰਘ ਜੀ ਸਮਾਧ ਭਾਈ (ਮੋਗਾ) ਅਤੇ ਸਤਿ ਕਰਤਾਰ ਸੇਵਾ ਸੁਸਾਇਟੀ ਵੱਲੋ ਅਹਿਮ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਦਰਸਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਤਿ ਕਰਤਾਰ ਸੇਵਾ ਸੁਸਾਇਟੀ ਵੱਲੋ ਹਰ ਸਾਲ ਦੀ ਤਰਾ 54 ਅਤਿ ਗਰੀਬ ਪਰਿਵਾਰ ਦੀਆ ਲੜਕੀਆ ਦੀਆ ਸਾਦੀਆ ਕੀਤੀਆ ਜਾ ਰਹੀਆਂ ਹਨ।ਗਰੀਬ ਪਰਿਵਾਰ ਲੜਕੀ ਦੇ ਪਰੂਫ ਲੈ ਕਿ ਸਤਿ ਕਰਤਾਰ ਸੇਵਾ ਸੁਸਾਇਟੀ ਸਮਾਧ ਭਾਈ ਨੂੰ ਬੁਧਵਾਰ ਜਾ ਸ਼ਨੀਵਾਰ ਨੁੰ ਮਿਲ ਸਕਦੇ ਹਨ ਅਤੇ ਫੋਨ ਨੰਬਰ 98142-70084 ਅਤੇ 94651-15362 ਤੇ ਵੀ ਸਪੰਰਕ ਕਰ ਸਕਦੇ ਹਨ।ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀ ਹੋਣੀ ਚਾਹੀਦੀ।ਇਸ ਸਮੇ ਪ੍ਰਧਾਨ ਗੁਰਦਰਸਨ ਸਿੰਘ ਧਾਲੀਵਾਲ, ਮੀਤ ਪ੍ਰਧਾਨ ਰਣਜੀਤ ਸਿੰਘ ਰੌਂਤਾ, ਕੈਸੀਅਰ ਜਸਵੰਤ ਸਿੰਘ ਢਿਲੋ, ਜਨਰਲ ਸਕੱਤਰ ਦੇਵੀ ਦਿਆਲ ਸਰਮਾ, ਪ੍ਰੈਸ ਸਕੱਤਰ ਸਿਕੰਦਰ ਸਿੰਘ ਕੋਇਰ ਸਿੰਘ ਵਾਲਾ, ਮੈਬਰ ਬਾਦਲ ਸਿੰਘ ਗੰਡੂ, ਸੁਖਦੇਵ ਸਿੰਘ ਰੰਧਾਵਾ, ਬੂਟਾ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਧਨਵੰਤ ਸਿੰਘ ਰੌਂਤਾ, ਜਸਵਿੰਦਰ ਸਿੰਘ ਜੱਸੀ ਆਦਿ ਹਾਜਰ ਸਨ।

WRITTEN BY