ਫਰੀਦਕੋਟ, 22 ਸਤੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਆਗਮਨ ਪੁਰਬ ਦੇ ਮੌਕੇ ਦੀ ਫਰੀਦਕੋਟ ਸਭਿਆਚਾਰਕ ਸੁਸਾਇਟੀ ਵਲੋਂ ਸੂਫੀਆਨਾ ਸ਼ਾਮ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਸੂਫੀ ਗਾਇਕ ਕੰਵਰ ਗਰੇਵਾਲ ਵਲੋਂ ਆਪਣੀ ਗਾਇਕੀ ਨਾਲ ਕਈ ਘੰਟੇ ਲਗਾਤਾਰ ਸ੍ਰੋਤਿਆਂ ਨੂੰ ਮੰਤਰਮੁਗਦ ਕਰੀ ਰਖਿਆ।ਗਾਉਣ ਦੇ ਨਾਲ ਨਾਲ ਕੰਵਰ ਗਰੇਵਾਲ ਨੇ ਸਮਾਜਿਕ ਕਦਰਾਂ ਕੀਮਤਾਂ ਵਿਚ ਆ ਰਹੀ ਗਿਰਾਵਟ ਬਾਰੇ ਲੋਕਾਂ ਨੂੰ ਇਸ਼ਾਇਰਆਂ ਇਸ਼ਾਰਿਆਂ ਬਾਰੇ ਸੇਧ ਦੇਣ ਦਾ ਯਤਨ ਕੀਤਾ।ਉਨ੍ਹਾਂ ਨੇ ਦੋ ਘੰਟੇ ਦੇ ਇਸ ਪ੍ਰੋਗਰਾਮ ਦੌਰਾਨ ਆਪਣੇ ਕਈ ਪ੍ਰਸਿਧ ਗੀਤ ਪੇਸ਼ ਕੀਤੇ।ਸਾਹਮਣੇ ਹੋਵੇ ਯਾਰ ਤਾਂ ਨਚਣਾ ਪੈਂਦਾ ਹੈ ਤੋਂ ਸ਼ੂਰੂ ਕਰ ਕੇ ਉਨ੍ਹਾਂ ਨੇ ਮੇਲੇ ਸ਼ਾਮ ਸ਼ਿਖਰ ’ਤੇ ਲਿਜਾ ਕੇ ਮੈ ਵਿਰਸਾ ਪੰਜਾਬੀ ਕਿਥੋਂ ਸਾਭ ਲਊਂ, ਮੇਰੀ ਆਪਣੀ ਜਮੀਰ ਸੌਦੇਬਾਜ ਹੋ ਗਈ ਤੇ ਸਮਾਪਤ ਕੀਤਾ।ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਸਤਵਿੰਦਰ ਸਿੰਘ ਚਹਿਲ ਜ਼ਿਲ੍ਹਾ ਸੈਸ਼ਨ ਜਜ, ਸ. ਸੰਦੀਪ ਸਿੰਘ ਬਰਾੜ ਓ.ਐਸ.ਡੀ ਮੁਖ ਮੰਤਰੀ, ਪੰਜਾਬ, ਸ. ਗੁਰਪ੍ਰੀਤ ਸਿੰਘ ਕਾਂਗੜ ਵਿਧਾਇਕ,ਕਿਕੀ ਢਿਲੋਂ ,ਅਵਤਾਰ ਸਿੰਘ ਜਗਸੀਰ ਜਰਨਲ ਸਕਤਰ ਜਾਟ ਮਹਾਂ ਸਭਾ,ਜੋਗਿੰਦਰ ਸਿੰਘ ਪੰਜਗਰਾਂਈ ਸਾਬਕਾ ਵਿਧਾਇਕ, ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ, ਸ. ਦਿਲਰਾਜ ਸਿੰਘ ਸੰਧਾਵਾਲੀਆਂ ਡਿਪਟੀ ਕਮਿਸ਼ਨਰ ਮੋਗਾ, ਡਾ. ਰਾਜ ਬਹਾਦਰ ਵਾਈਸ ਚਾਂਸਲਰ, ਸ. ਮੁਖਵਿੰਦਰ ਸਿੰਘ ਛੀਨਾ ਆਈ.ਜੀ, ਡਾ. ਨਾਨਕ ਸਿੰਘ ਐਸ.ਐਸ.ਪੀ, ਫਰੀਦਕੋਟ ਅਤੇ ਸ. ਰਾਜ ਜੀਤ ਸਿੰਘ ਹੁੰਦਲ ਐਸ.ਐਸ.ਪੀ ਮੋਗਾ ਵੀ ਹਾਜਿਰ ਸਨ।
ਬਾਬਾ ਫਰੀਦ ਆਗਮਨ ਪੁਰਬ ਦੇ ਮੌਕੇ ਸੂਫੀਆਨਾ ਸ਼ਾਮ



