Skip to content
Independent perspectives. Global stories.
BREAKING

ਪਤੀ ਪਤਨੀ ਵੱਲੋਂ ਫਾਹਾ ਲੈ ਕੇ ਖੁਦਕਸ਼ੀ

Share this story

ਤਪਾ ਮੰਡੀ, 22 ਸਤੰਬਰ (ਰੋਹਿਤ ਸਿੰਗਲਾ)- ਸਥਾਨਕ ਸ਼ਹਿਰ ਦੀ ਆਵਾ ਬਸਤੀ ਵਿਚਲੇ ਪਤੀ ਪਤਨੀ ਵੱਲੋਂ ਇਕਠੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਭੰਬ ਅਤੇ ਉਸ ਦੀ ਘਰਵਾਲੀ ਨਿੱਕੀ ਦੇਵੀ ਨੇ ਅਪਣੇ ਘਰ ਅੰਦਰਲੇ ਕਮਰੇ ਵਿਚ ਲੱਗੀ ਪੱਖੇ ਵਾਲੀ ਹੁੱਕ ਵਿਚ ਕੱਪੜਾ ਪਾ ਕੇ ਲਟਕ ਗਏ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਘਰ ਅੰਦਰ ਇਕੱਤਰ ਹੋਏ ਲੋਕਾਂ ਨੇ ਦੱਸਿਆਂ ਕਿ ਮ੍ਰਿਤਕ ਨਰੇਸ਼ ਕੁਮਾਰ ਦਾ ਨਿੱਕੀ ਦੇਵੀ ਲਾਲ ਦੂਜਾ ਵਿਆਹ ਸੀ ਕਿਉਕਿ ਉਸ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਬੱਚੇ ਵਿਆਹੇ ਹੋਏ ਕਿਸੇ ਹੋਰ ਸ਼ਹਿਰ ਰਹਿੰਦੇ ਹਨ। ਮ੍ਰਿਤਕ ਆਰਥਿਕ ਤੰਗੀ ਕਾਰਲ ਪਿਛਲੇ ਦਿਨਾਂ ਤੋ ਪ੍ਰੇਸ਼ਾਨ ਵਿਖਾਈ ਦੇ ਰਿਹਾ ਸੀ ਕਿਉਕਿ ਮੁੱਖ ਬੱਸ ਅੱਡੇ ਵਾਲੇ ਚਾਹ ਦੇ ਖੋਖੇ ਦੀ ਅਮਦਨੀ ਤੋ ਗੁਜਾਰਾ ਮੁਸ਼ਕਿਲ ਜਾਪ ਰਿਹਾ ਸੀ। ਲੋਕਾਂ ਅਨੁਸਾਰ ਦੋਵੇਂ ਮ੍ਰਿਤਕਾਂ ਨੇ ਫਾਹਾ ਲੈਣ ਤੋ ਪਹਿਲਾ ਕੋਈ ਜਹਿਰੀਲੀ ਚੀਜ ਵੀ ਨਿਗਲੀ ਕਿਉਕਿ ਕਮਰੇ ਅੰਦਰ ਲਗਾਤਾਰ ਸੜਾਂਦ ਮਾਰ ਰਹੀ ਸੀ। ਘਟਨਾ ਦਾ ਪਤਾ ਤਦ ਲੱਗਿਆ ਜਦ ਪਰਿਵਾਰ ਦੇ ਕੋਈ ਬਾਹਰੋ ਆਏ ਰਿਸ਼ਤੇਦਾਰਾਂ ਨੇ ਕਮਰੇ ਦਾ ਬੂਹਾ ਖੋਲਿਆ। ਘਟਨਾ ਸਥਾਨ ਉਪਰ ਪੁਲਿਸ ਪ੍ਰਸਾਸਨ ਪੁੱਜ ਚੁੱਕਿਆ ਸੀ, ਜਦਕਿ ਲਾਸ਼ਾਂ ਲਟਕ ਰਹੀਆ ਸਨ।

WRITTEN BY