ਦਿੜ੍ਹਬਾ ਮੰਡੀ, 21 ਸਤੰਬਰ (ਸਤਪਾਲ ਖਡਿਆਲ)- ਕਸਬੇ ਮਹਿਲਾਂ ਦੇ ਨੌਜਵਾਨ ਦਾ ਭੇਦਭਰੀ ਹਾਲਤ ਵਿੱਚ ਕਾਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਅੱਜ ਸਵੇਰੇ ਕਸਬੇ ਕੋਲ ਦੀ ਲੰਘ ਰਹੇ ਸਰਹੰਦ ਚੋਆ ਦੀ ਪਟੜੀ ਤੇ ਕਸਬੇ ਦੇ ਨੌਜਵਾਨ ਮੋਟਰਸਾਇਕਲ ਸਵਾਰ ਮੁਕੇਸ਼ ਕੁਮਾਰ ਉਰਫ ਡੱਡੂ ਪੁੱਤਰ ਸਵ. ਬਾਬੂ ਰਾਮ ਉਮਰ ਲਗਭਗ 30 ਸਾਲ ਦੀ ਮ੍ਰਿਤਕ ਦੇਹ ਖੁਨ ਨਾਲ ਲੱਥਪਥ ਪਈ ਮਿਲੀ ਜਿਸ ਦੇ ਸਿਰ ਤੇ ਕਿਸੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਸਿਰ ਤੇ ਗੰਭੀਰ ਸੱਟਾਂ ਮਾਰ ਕੇ ਮਾਰ ਦਿੱਤਾ। ਘਟਨਾ ਦਾ ਪਤਾ ਲਗਦੇ ਹੀ ਇੰਸਪੈਕਟਰ ਭਰਭੂਰ ਸਿੰਘ ਥਾਣਾ ਮੁਖੀ ਸਿਟੀ ਸੁਨਾਮ, ਇੰਸਪੈਕਟਰ ਹਰਵਿੰਦਰ ਸਿੰਘ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਅਤੇ ਪੁਲਿਸ ਥਾਣਾ ਸਦਰ ਸੁਨਾਮ ਦੇ ਥਾਣਾ ਮੁਖੀ ਸਾਹਿਬ ਸਿੰਘ ਨੇ ਆਪਣੀ-ਆਪਣੀ ਪਾਰਟੀ ਨਾਲ ਘਟਨਾ ਸਥਾਨ ਤੇ ਪੰਹੁਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਫਰੋਸੈਸ਼ਿਕ ਸਾਇੰਸ ਟੀਮ ਦੀ ਮੱਦਦ ਨਾਲ ਬਰੀਕੀ ਨਾਲ ਜਾਂਚ ਸੁਰੂ ਕਰ ਦਿੱਤੀ।ਥਾਣਾ ਸਦਰ ਸੁਨਾਮ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੇਸ਼ ਕੁਮਾਰ ਦੀ ਮਾਸੀ ਨੀਲਮ ਰਾਣੀ ਪੁਤੱਰੀ ਸ੍ਰੀ ਮੂਨੀ ਵਾਸੀ ਮਹਿਲਾਂ ਦੇ ਬਿਆਨਾਂ ਦੇ ਅਧਾਰ ਤੇ ਧਾਰਾ 302 ਤਹਿਤ ਅਣਪਛਾਤੇ ਵਿਆਕਤੀ ਜਾਂ ਵਿਆਕਤੀਆਂ ਖਿਲਾਫ ਕੇਸ ਦਰਜ ਕਰਕੇ ਉਹ ਖੁਦ ਇਸ ਕੇਸ ਦੀ ਤਫਤੀਸ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ ਨੇ ਘਟਨਾ ਸਥਾਨ ਤੇ ਪੰਹੁਚ ਕੇ ਜਿਥੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਉਥੇ ਪੁਲਿਸ ਅਫਸਰਾਂ ਨੂੰ ਨਿਰਪੱਖ ਜਾਂਚ ਕਰਨ ਲਈ ਕਿਹਾ। ਉਧਰ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਸੰਸਕਾਰ ਲਈ ਲਾਸ਼ ਵਾਰਸਾ ਨੂੰ ਸੌਪੀ ਦਿੱਤੀ ਅਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ।ਜਸਵੀਰ ਸਿੰਘ ਜੱਸੀ ਸਾਬਕਾ ਸੰਮਤੀ ਮੈਂਬਰ ਨੇ ਕਿਹਾ ਕਿ ਮ੍ਰਿਤਕ ਆਪਣੇ ਪਿਛੇ ਵਿਧਵਾ ਮਾਤਾ, ਤਿੰਨ ਭੈਣਾ ਛੱਡ ਗਿਆ।
ਭੇਦਭਰੀ ਹਾਲਤ ’ਚ ਨੌਜਵਾਨ ਦਾ ਕਾਤਲ



