Skip to content
Independent perspectives. Global stories.
BREAKING

ਪੁਲਿਸ ਮੁਲਾਜਮ ਦੀ ਇਕ ਸੜਕ ਹਾਦਸੇ ਵਿੱਚ ਹੋਈ ਮੌਤ

Share this story

ਹਰਚੋਵਾਲ, 21 ਸਤੰਬਰ (ਰਾਜੂ ਖਹਿਰਾ)- ਸਹੀਦ ਅਜੀਤ ਸਿੰਘ ਦੇ ਪੁਤਰ ਦਾ ਬੀਤੀ ਰਾਤ ਨੂੰ ਮੋਟਰਸਾਈਕਲ ’ਚ ਆਈਸਕ੍ਰੀਮ ਦੀ ਗਡੀ ਵਿਚ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪਤਰਕਾਰਾਂ ਨਾਲ ਗਲਬਾਤ ਦੌਰਾਨ ਪੁਲਿਸ ਚੌਕੀ ਇੰਚਾਰਜ ਤੁਗਲਵਾਲ ਦੇ ਏ ਐਸ ਆਈ ਬਲਵਿੰਦਰ ਸਿੰਘ ਪਡਾ ਨੇ ਦਸਿਆ ਕਿ ਸਹੀਦ ਅਜੀਤ ਸਿੰਘ ਨੂੰ ਅਤਵਾਦੀਆਂ ਨੇ ਭਾਈ ਲਾਲੋ ਜੀ ਨੰਗਰ ਅਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਮਿਤੀ 28 ਜੁਲਾਈ 1992 ਨੂੰ ਸਹੀਦ ਕਰ ਦਿਤਾ ਸੀ ਤੇ ਉਸ ਵਕਤ ਉਸ ਦੇ ਪੁਤਰ ਦੀ ਉਮਰ 3,4 ਸਾਲ ਦੀ ਸੀ ਜਿਸ ਨੂੰ ਆਪਣੀ ਪਿਤਾ ਦੀ ਜਗ੍ਹਾ ਨੌਕਰੀ ਮਿਲੀ ਸੀ ਅਤੇ ਕਲ ਬੀਤੀ ਰਾਤ ਕਸਬਾ ਹਰਚੋਵਾਲ ਵਿਖੇ ਜਗਦੀਪ ਸਿੰਘ ਪੀ ਬੀ 06 ਯੂ 9167 ਮੋਟਰਸਾਈਕ ਤੇ ਤੁਗਲਵਾਲ ਤੋਂ ਹਰਚੋਵਾਲ ਨੂੰ ਕੰਮ ਆ ਰਿਹਾ ਸੀ ਤੇ ਆਚਨਕ ਮਾਧਲਾਲ ਪੁਤਰ ਫੇਰੂਲਾਲ ਵਾਸੀ ਰਾਜਸਥਾਨ ਦਾ ਰਹਿਣ ਵਾਲਾ ਸੀ ਤੇ ਉਹ ਹਰਚੋਵਾਲ ਵਿਚ ਆਈਸਕ੍ਰੀਮ ਦੀ ਗਡੀ ਲਗਾਉਂਦਾ ਸੀ ਤੇ ਉਹ ਰਾਤ 9 ਵਜੇ ਦੇ ਕਰੀਬ ਘਰ ਨੂੰ ਜਾਂ ਰਹੀ ਸੀ ਤੇ ਉਸ ਕੋਲ ਪੀ ਬੀ 32 ਪੀ 0872 ਗਡੀ ਨੰਬਰ ਦੀ ਆਚਨਕ ਰੇਸ ਜਿਆਦਾ ਦੇਨ ਕਾਰਨ ਪੁਲਿਸ ਮੁਲਾਜਮ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੀ ਐਸ ਸੀ ਭਾਮ ਵਿਖੇ ਦਾਖਿਲ ਕਰਵਾਇਆ ਗਿਆ।ਜਿਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਬਟਾਲਾ ਦੇ ਨਿਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਰਾਤ 1 ਵਜੇ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਕੇ ਉਸ ਦੀ ਲਾਸ ਵਾਰਸਾਂ ਦੇ ਹਵਾਲੇ ਕਰ ਦਿਤਾ ਹੈ।ਪੁਲਿਸ ਮੁਲਾਜ਼ਮ ਜਗਦੀਪ ਸਿੰਘ ਪਿਛੇ ਵਿਧਾਵਾਂ ਮਾਤਾ ਤੇ ਪਤਨੀ ਤੇ 3,4 ਸਾਲ ਦਾ ਪੁਤਰ ਛਡ ਗਿਆ ਹੈ ਅਤੇ ਪਰਿਵਾਰ ਨਾਲ ਗਲਬਾਤ ਕਰਦਿਆਂ ਪਤਾ ਲਗਾ ਕਿ ਜਦੋਂ ਅਜੀਤ ਸਿੰਘ ਦੀ ਮੌਤ ਹੋਈ ਸੀ ਉਸ ਵਕਤ ਜਗਦੀਪ ਵੀ 3,4 ਸਾਲ ਦੀ ਸੀ ਉਹ ਵੀ ਆਪਣੀ ਮਾਤਾ ਦਾ ਇਕਲੌਤਾ ਸਹਾਰਾ ਸੀ ਤੇ ਜਗਦੀਪ ਸਿੰਘ ਦਾ ਪੁਤਰ ਸੁਖਮਨਪ੍ਰੀਤ ਸਿੰਘ ਆਪਣੀ ਮਾਤਾ ਦਾ ਇਕਲੌਤਾ ਸਹਾਰਾ ਰਿਹ ਗਿਆ ਹੈ। ਪੁਲਿਸ ਚੌਕੀ ਇੰਚਾਰਜ ਹਰਚੋਵਾਲ ਦੇ ਏ ਐਸ ਆਈ ਹਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੋਸੀ ਖਿਲਾਫ ਧਾਰਾ 279,338,304 ਆਈ ਪੀ ਸੀ ਤਾਹਿਤ ਦਰਜ ਕਰ ਲਿਆ ਗਿਆ ਹੈ।

WRITTEN BY