ਫਰੀਦਕੋਟ, 21 ਸਤੰਬਰ (ਗੁਰਜੀਤ ਰੋਮਾਣਾ)- ਬਾਬਾ ਸੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘ਮੁਫਤ ਕੈਂਸਰ ਚੈਕ ਅਪ ਮੈਡੀਕਲ ਕੈਂਪ‘ ਨੈਸ਼ਨਲ ਯੂਥ ਕਲਬ (ਰਜਿ:) ਫਰੀਦਕੋਟ ਅਤੇ ਵਰਲਡ ਕੈਂਸਰ ਕੇਅਰ ਚੇਰੀਟੇਬਲ ਸੁਸਾਇਟੀ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਰੀਦਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ. ਕੁਸ਼ਲਦੀਪ ਸਿੰਘ ਢਿਲੋਂ ਹਲਕਾ ਵਿਧਾਇਕ ਫਰੀਦਕੋਟ ਨੇ ਕੀਤਾ।ਇਸ ਮੌਕੇ ਹਲਕਾ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਨੈਸ਼ਨਲ ਯੂਥ ਕਲਬ ਫਰੀਦਕੋਟ ਅਤੇ ਵਰਲਡ ਕੈਂਸਰ ਕੇਅਰ ਚੇਰੀਟੇਬਲ ਸੁਸਾਇਟੀ ਦੇ ਇਸ ਸਾਂਝੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੁਖ ਮਹਿਮਾਨ ਡਾ. ਰਾਜ ਬਹਾਦਰ ਵਾਈਸ ਚਾਂਸਲਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਵਲੋਂ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਉਪਰਾਲਾ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਜਾਵੇਗਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਐਮਬਸਡਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੀ ਕੈਂਪ ਵਿਚ ਸ਼ਾਮਿਲ ਹੋਏ।ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਖ ਵਖ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਧਾਰਮਿਕ ਪ੍ਰੋਗਰਾਮਾਂ, ਮੇਲਿਆ ਮੌਕੇ ਜਲੇਬੀਆਂ, ਖੀਰ ਆਦਿ ਦੇ ਲੰਗਰ ਲਗਾਉੁਣ ਦੀ ਬਜਾਏ ਦਵਾਈਆਂ ਦੇ ਲੰਗਰ ਲਗਾ ਕੇ ਲੋਕਾਂ ਦੇ ਜੀਵਨ ਨੂੰ ਬਚਾਉਣ ਵਿਚ ਵਡਮੁਲਾਂ ਯੋਗਦਾਨ ਪਾਉਣਾ ਚਾਹੀਦਾ ਹੈ।ਇਸੇ ਦੇ ਨਾਲ ਹੀ ਸਾਨੂੰ ਰਹਿਣ ਸਹਿਣ ਦਾ ਪਧਰ ਸਾਦਾ ਬਣਾਉਣਾ ਚਾਹੀਦਾ ਹੈ।ਇਸ ਮੌਕੇ ਸ੍ਰੀਮਤੀ ਬਲਜੀਤ ਕੌਰ ਜਿਲ੍ਹਾ ਸਿਖਿਆ ਸੈਕੰਡਰੀ ਫਰੀਦਕੋਟ ਨੇ ਕਿਹਾ ਕਿ ਇਸ ਕੈਂਪ ਵਿਚ ਔਰਤਾਂ ਅਤੇ ਲੜਕੀਆ ਦੇ ਛਾਤੀ ਦੇ ਕੈਂਸਰ ਦੀ ਜੋ ਮੁਕੰਮਲ ਜਾਂਚ ਲੇਡੀਜ਼ ਡਾਕਟਰਾਂ ਵਲੋਂ ਕੀਤੀ ਗਈ ਹੈ।
ਇਸ ਸਮੇਂ ਸ. ਸੁਰਜੀਤ ਸਿੰਘ ਸੇਖੋਂ ਪਿੰਡ ਮਚਾਕੀ ਕਲਾਂ ਵੀ ਵਿਸ਼ੇਸ਼ ਤੌਰ ਉਪਰ ਹਾਜ਼ਰ ਹੋਏ ਅਤੇ ਆਪਣੇ ਬੇਟੇ ਸ. ਪਰਮਜੀਤ ਸਿੰਘ ਸੇਖੋਂ ਵਾਸੀ ਬੇਲਜੀਅਮ ਵਲੋਂ ਭੇਜੀ 1,15,000 ਰੁਪਏ ਦੀ ਰਾਸ਼ੀ ਵਰਲਡ ਕੈਂਸਰ ਕੇਅਰ ਦੇ ਇੰਚਾਰਜ ਸ. ਧਰਮਿੰਦਰ ਸਿੰਘ ਢਿਲੋਂ ਨੂੰ ਭੇਂਟ ਕੀਤੀ।
ਇਸ ਮੌਕੇ ਕਲਬ ਦੇ ਪ੍ਰੈਸ ਸਕਤਰ ਸ੍ਰੀ ਅਜੇ ਪਾਲ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ।ਕਲਬ ਦੇ ਸਲਾਹਕਾਰ ਪ੍ਰੋ. ਪਰਮਿੰਦਰ ਸਿੰਘ ਨੇ ਨੈਸ਼ਨਲ ਯੂਥ ਕਲਬ ਦੇ ਚਲ ਰਹੇ ਪ੍ਰਾਜੈਕਟਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਕਲਬ ਵਲੋਂ ਆਈਆਂ ਹੋਈਆਂ ਸਾਰੀਆਂ ਹੀ ਸਨਮਾਨਿਤ ਸਖਸੀਅਤਾਂ ਨੂੰ ਸਨਮਾਨ-ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸ੍ਰੀ ਸੁਰੇਸ਼ ਅਰੋੜਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ (ਲੜਕੀਆਂ) ਫਰੀਦੋਕਟ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਿਤਪਾਲ ਸਿੰਘ ਕੋਹਲੀ ਚੇਅਰਮੈਨ, ਦਵਿੰਦਰ ਸਿੰਘ ਪ੍ਰਾਜੈਕਟ ਚੇਅਰਮੈਨ, ਸੁਖਵਿੰਦਰ ਸਿੰਘ ਜੌਹਰ, ਤਰੁਨ ਅਰੋੜਾ, ਅਜੈ ਜੈਨ, ਰਜਿੰਦਰ ਦਾਸ ਰਿੰਕੂ, ਡਾ. ਸੰਜੀਵ ਸੇਠੀ, ਡਾ. ਬਲਜੀਤ ਸ਼ਰਮਾ, ਰਜਿੰਦਰ ਬਾਂਸਲ ਆੜੀ, ਬਲਜਿੰਦਰ ਸਿੰਘ ਸੇਠੀ, ਨਵਦੀਪ ਗਰਗ, ਵਜਿੰਦਰ ਵਿਨਾਇਕ, ਰਾਜੇਸ਼ ਕੁਮਾਰ, ਰਾਕੇਸ਼ ਮਿਤਲ, ਸੁਸ਼ੀਲ ਕੌਂਸਲ, ਨਰੈਣ ਦਾਸ ਕਾਲੀ ਐਮ.ਸੀ. ਆਦਿ ਹਾਜ਼ਰ ਸਨ।
ਬਾਬਾ ਸੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮੁਫਤ ਕੈਂਸਰ ਚੈਕਅਪ ਮੈਡੀਕਲ ਕੈਂਪ ਲਗਾਇਆ



