Skip to content
Independent perspectives. Global stories.
BREAKING

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਕੌਮੀ ਲੋਕ ਨਾਚ ਸਮਾਗਮ ਹੋਇਆ

Share this story

ਫਰੀਦਕੋਟ, 20 ਸਤੰਬਰ (ਗੁਰਜੀਤ ਰੋਮਾਣਾ)- ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਪ੍ਰੋਗਰਾਮਾਂ ਦੀ ਲੜੀ ਚੋਂ ਕੌਮੀ ਲੋਕ ਨਾਚ ਦਾ ਆਯੋਜਿਨ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਆਡੀਟੋਰੀਅਮ ਵਿਖੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿਲੋਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਸ ਡੀ ਐਮ ਡਾ: ਮਨਦੀਪ ਕੌਰ, ਤਹਿਸੀਲਦਾਰ ਅਸ਼ੋਕ ਬਾਂਸਲ , ਭਾਰਤੀ ਫੌਜ ਤੋਂ ਮੈਡਮ ਅੰਜਨਾ ਸਿੰਘ, ਡਾ: ਮਨਜੀਤ ਸਿੰਘ ਢਿਲੋਂ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਮੁਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਅਤੇ ਹਲਕਾ ਫਰੀਦਕੋਟ ਦੇ ਵਿਧਾਇਕ ਸ: ਕੁਸ਼ਲਦੀਪ ਸਿੰਘ (ਕਿਕੀ) ਢਿਲੋਂ ਨੇ ਬਾਬਾ ਜੀ ਦੇ ਆਗਮਨ ਪੁਰਬ ਤੇ ਕਰਵਾਏ ਗਏ ਕੌਮੀ ਲੋਕ ਨਾਚ ਸਮਾਗਮ ਦੌਰਾਨ ਵਖ ਵਖ ਰਾਜਾਂ ਤੋਂ ਆਈਆਂ ਟੀਮਾਂ ਅਤੇ ਦਰਸ਼ਕਾਂ ਨੂੰ ਵਧਾਈ ਦਿੰਦਿਆਂ ਕਿਹਾ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਆਏ ਕਲਾਕਾਰਾਂ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਸਭਿਆਚਾਰ ਨੂੰ ਸੰਭਾਲਣ ਦਾ ਜੁੰਮਾ ਚੁਕਿਆ ਹੋਇਆ ਹੈ ਬਹੁਤ ਸ਼ਲਾਘਾ ਯੋਗ ਹੈ । ਸਿਟੀ ਕਲਬ ਦੇ ਪ੍ਰਧਾਨ ਦਵਿੰਦਰ ਨੀਟੂ ਅਤੇ ਪਿੰਸੀਪਲ ਕੁਸ਼ਨਪ੍ਰੀਤ ਕੌਰ ਨੇ ਸਥਾਨਕ ਸ਼ਹਿਰ ਵਿਚ ਕੌਮੀ ਲੋਕ ਨਾਚ ਸਮਾਗਮ ਕਰਵਾਉਣ ਤੇ ਜਿਲ੍ਹਾ ਪ੍ਰਸਾਸ਼ਨ ਅਤੇ ਵਖ ਵਖ ਰਾਜਾਂ ਤੋਂ ਆਈਆਂ ਹੋਈਆਂ ਟੀਮਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਭਾਗ ਲੈਣ ਵਾਲੀਆਂ ਵਖ ਵਖ ਰਾਜਾਂ ਦੀਆਂ ਟੀਮਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਪ੍ਰਸ਼ਾਸਨ ਵਲੋਂ ਯਾਦਗਾਰੀ ਚਿੰਨ ਅਤੇ ਵਿਸ਼ਵ ਪ੍ਰਸਿਧ ਢੋਡਾ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸ਼ੋਭਾ ਵਧਾਉਣ ਲਈ ਜੀਰਾ ਸਕੂਲ ਆਫ ਨਰਸਿੰਗ ਅਤੇ ਗਲੋਬਲ ਕੈਰੀਅਰ ਮੇਕਰਜ ਫਾਉਂਡੇਸ਼ਨ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੇ ਵਿਸੇਸ਼ ਯੋਗਦਾਨ ਪਾਇਆ। ਸਮਾਗਮ ਦੌਰਾਨ ਧੰਨਜੀਤ ਸਿੰਘ ਧਨੀ ਵਿਰਕ, ਨਾਇਬ ਤਹਿਸੀਲਦਾਰ ਅਵਤਾਰ ਸਿੰਘ ਚਠਾ, ਪਿੰ੍ਰਸੀਪਲ ਸੁਖਚੈਨ ਸਿੰਘ ਬਰਾੜ, ਬਲਵਿੰਦਰ ਸਿੰਘ ਚਹਿਲ ਐਸ ਡੀ ਉ , ਮਨਜੀਤ ਸਿੰਘ ਜੇਈ, ਉਕਾਂਰ ਗੋਇਲ , ਡਾ ਰਮੇਸ਼ ਕੁਮਾਰ , ਸੁਰਿੰਦਰ ਕੌਰ ਢਿਲੋਂ , ਤੇਜਵੰਤ ਕੌਰ , ਪ੍ਰੋ: ਹਰਬੰਸ ਸਿੰਘ ਪਦਮ, ਪਰਵਿੰਦਰ ਸਿੰਘ ਮੌੜ , ਵਾਇਸ ਆਫ ਪੰਜਾਬ ਦਰਸ਼ਨਜੀਤ , ਪਰਮਿੰਦਰ ਸਿੰਘ, ਗੁਰਿੰਦਰ ਸੋਢੀ , ਗੁਰਜਿੰਦਰ ਸਿੰਘ ਸੰਧੂ , ਇੰਜ: ਸ਼ੈਫੀ ਚਾਵਲਾ , ਸੋਨੂੰ ਗਰੋਵਰ ।, ਰਿਸ਼ੀ ਅਰੋੜਾ ਅਤੇ ਡਾ: ਸੋਨੂੰ ਗਰਗ ਸਮੇਤ ਭਾਰੀ ਗਿਣਤੀ ਵਿਚ ਸਰੋਤਿਆਂ ਨੇ ਆਨੰਦ ਮਾਣਿਆ।

WRITTEN BY