ਝਬਾਲ, 20 ਸਤੰਬਰ (ਜਤਿੰਦਰ ਵਿੱਕੀ, ਹਰਦੀਪ ਸਿੰਘ)- ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਵਲੋ ਪਿੰਡਾਂ, ਕਸਬਿਆ ਤੇ ਸਹਿਰਾਂ ਦੀਆਂ ਗੁਰਦੁਆਰਾ ਕਮੇਟੀਆ ਤੋ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਨਿਯੁਕਤੀ ਵੇਲੇ ਕਮੇਟੀ ਗ੍ਰੰਥੀ ਸਿੰਘ ਨਾਲ ਘਟੋ ਘੱਟ 10 ਸਾਲ ਦਾ ਇਕਰਾਰਨਾਮਾ ਕਰਕੇ ਉਸ ਦੀ ਮਾਸਿਕ ਤਨਖਾਹ 10000 ਰੁਪਏ ਮਹੀਨਾ ਤੈਅ ਕਰਨ ਇਨਾ ਗਲਾ ਦਾ ਪ੍ਰਗਟਾਵਾ ਅੱਜ ਬਾਬਾ ਹਰਜਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ ਰੱਖੀ ਗਈ ਮੀਟਿੰਗ ਦੋਰਾਨ ਮੰਗ ਕੀਤੀ ਗਈ ਤਾਂ ਕਿ ਉਹ ਇਕ ਜਗ੍ਹਾ ਰਹਿ ਕੇ ਆਪਣੇ ਬੱਚਿਆ ਨੂੰ ਤਾਲੀਮ ਹਾਸਿਲ ਕਰਾ ਸਕੇ। ਜਦੋਕਿ ਨਿਯੁਕਤੀ ਵੇਲੇ ਗ੍ਰੰਥੀ ਸਿੰਘ ਦੀ ਯੋਗਤਾ ਦਾ ਧਿਆਨ ਰਖਦਿਆ ਉਸ ਦੇ ਅੰਮ੍ਰਿਤਧਾਰੀ ਹੋਣ ਨੂੰ ਯਕੀਨੀ ਬਣਾਇਆ ਜਾਏ। ਜਾਰੀ ਬਿਆਨ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾ ਦਾ ਗ੍ਰੰਥੀ ਸਿੰਘ ਨਾਲ ਤਾਲਮੇਲ ਅੱਛਾ ਹੋਣਾ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ।ਇਸ ਮੋਕੇ ਪ੍ਰਗਟ ਸਿੰਘ ਪਡੋਰੀ, ਤੇਜਿੰਦਰ ਸਿੰਘ, ਅੰਿਮ੍ਰਤਪਾਲ ਸਿੰਘ, ਹਰਪ੍ਰੀਤ ਸਿੰਘ, ਵਿਰਸਾ ਸਿੰਘ, ਗੁਰਮੱਖ ਸਿੰਘ, ਪ੍ਰਮਜੀਤ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਜੱਗਾ ਸਿੰਘ, ਗੁਰਲਾਲ ਸਿੰਘ, ਆਦਿ ਹਾਜਰ ਸਨ।
ਸਤਿਕਾਰ ਕਮੇਟੀ ਨੇ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ 10 ਸਾਲ ਦਾ ਇਕਰਾਰਨਾਮਾ ਕਰਨ ਦੀ ਕੀਤੀ ਮੰਗ



