Skip to content
Independent perspectives. Global stories.
BREAKING

ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਫਗਵਾੜਾ ਪੁਲਿਸ ਨੇ ਵੰਡੇ ਪਤਰ

Share this story

ਫਗਵਾੜਾ, 20 ਸਤੰਬਰ (ਪਰਵਿੰਦਰ ਜੀਤ ਸਿੰਘ)- ਕੀਸੇ ਵੀ ਸ਼ਹਿਰ ਦੀ ਨੀਂਹ ਹੁੰਦੀ ਹੈ ਓਥੇ ਦੀ ਟ੍ਰੈਫਿਕ ਵਿਵਸਥਾ ਅਤੇ ਇਸ ਟ੍ਰੈਫਿਕ ਵਿਵਸਥਾ ਨੂੰ ਬਣਾਏ ਰਖਣ ਦੀ ਸਭ ਤੋਂ ਵਡੀ ਜੂੰਮੇਵਾਰੀ ਹੁੰਦੀ ਹੈ ਓਥੋ ਦੇ ਟ੍ਰੈਫਿਕ ਪੁਲਿਸ ਅਤੇ ਨਿਵਾਸੀਆ ਦੀ।ਹਾਲ ਹੀ ਦੇ ਦਿਨਾਂ ਵਿਚ ਫਗਵਾੜਾ ਦੇ ਟ੍ਰੈਫਿਕ ਵਿਵਸਥਾ ਬਹੁਤ ਸਚਾਰੂ ਢੰਗ ਨਾਲ ਚਲਦੀ ਦੇਖਣ ਨੂੰ ਮਿਲੀ ਹੈ। ਐਸ ਪੀ ਫਗਵਾੜਾ ਪਰਮਿੰਦਰ ਸਿੰਘ ਭੰਡਾਲ ਦੇ ਦਿਸ਼ਾ ਨਿਰਦੇਸ਼ਾ ‘ਚ ਟ੍ਰੈਫਿਕ ਇੰਚਾਰਜ ਸੂਚਾ ਸਿੰਘ ਦੀ ਅਗਵਾਈ ਵਿਚ ਟ੍ਰੈਫਿਕ ਪੁਲਿਸ ਸੜਕੀ ਦੁਰਘਟਨਾਵਾਂ ਨੂੰ ਰੋਕਣ ਅਤੇ ਲੋਕਾਂ ਨੂੰ ਸੜਕੀ ਨਿਯਮਾਂ ਤੋਂ ਜਾਣੂ ਕਰਵਾਉਣ ਵਿਚ ਕੋਈ ਢਿਲ ਨਹੀਂ ਛਡੀ ਜਾ ਰਹੀ ਹੈ। ਇਸ ਦਾ ਹੀ ਸਦਕਾ ਟ੍ਰੈਫਿਕ ਪੁਲਿਸ ਫਗਵਾੜਾ ਨੇ ਸ਼ਹਿਰ ਨਿਵਾਸੀਆਂ ਨੂੰ ਜਾਗਰੂਕ ਕਰਨ ਲਈ ਬੀਤੇ ਤਿੰਨ ਹਫਤਿਆ ਵਿਚ 42 ਦੇ ਕਰੀਬ ਸਕੂਲਾਂ, ਕਾਲਜ਼ਾ, ਆਟੋ ਯੂਨੀਅਨ, ਟੈਕਸੀ ਯੂਨੀਅਨ, ਮੋਹਲਿਆਂ ਆਦਿ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਹਨ। ਹਜਾਰਾ ਹੀ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪਤਰ ਵੰਡੇ ਹਨ ਅਤੇ ਇਸ ਦੇ ਬਾਵਜੂਦ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਟ੍ਰੈਫਿਕ ਇੰਚਾਰਜ ਸੂਚਾ ਸਿੰਘ ਨੇ ਦਸਿਆ ਕਿ ਸ਼ਹਿਰ ਦੀਆਂ ਵਖ ਵਖ ਥਾਵਾਂ ਤੇ ਨਾਕਾਬੰਦੀ ਕਰ ਟ੍ਰਿਪਲ ਸਵਾਰੀ, ਬਿਨਾਂ ਨੰਬਰ ਪਲੇਟ, ਬਿਨਾਂ ਡਰਾਈਵਿੰਗ ਲਾਈਸੈਂਸ, ਗਲਤ ਡਰਾਈਵਿੰਗ, ਲਾਈਟ ਤੋੜਨਾਂ, ਸ਼ਰਾਬ ਪੀਕੇ ਗਡੀ ਚਲਾਣ, ਬਿਨਾਂ ਰਜਿਸਟ੍ਰੇਸ਼ਨ ਆਦਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 1 ਤੋਂ 18 ਸਤੰਬਰ ਤਕ 1358 ਚਲਾਣ ਕਟੇ ਜਾ ਚੁਕੇ ਹਨ ਅਤੇ ਅਗੇ ਤੋਂ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਚੇਤਾਵਨੀ ਦਿਤੀ ਜਾ ਰਹੀ ਹੈ । ਉਨਾਂ ਨੇ ਬਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਚਿਆਂ ਨੂੰ ਪੂਰੇ ਕਾਗਜ਼-ਪਤਰ ਦੇ ਕੇ ਬਜ਼ਾਰ ਭੇਜ਼ਣ ਤੇ 18 ਸਾਲ ਦੀ ਉਮਰ ਤੋ ਘਟ ਬਚਿਆਂ ਨੂੰ ਵਾਹਨ ਚਲਾਉਣ ਤੋ ਮਨਾਂ ਕਰਨ।

 

WRITTEN BY