ਸ਼ੇਰਪੁਰ, 20 ਸਤੰਬਰ (ਧੀਰਜ਼ ਗੋਇਲ)- ਪੁਲਿਸ ਜ਼ਿਲਾ ਸੰਗਰੂਰ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਥਾਣਾ ਸ਼ੇਰਪੁਰ ਦੇ ਪੁਲਿਸ ਮੁੱਖੀ ਹਰਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਦੀ ਪੁਲਿਸ ਨੇ 636 ਬੋਤਲਾ ਸਰਾਬ ਸਣੇਂ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਤਰੋਂ ਚੋਕ ਵਿਖੇ ਨਾਕਾ ਲਗਾਇਆ ਹੋਇਆ ਸੀ ਅਤੇ ਕਾਤਰੋਂ ਸਾਇਡ ਤੋਂ ਇੱਕ ਬਲੇਰੋ ਪਿੱਕਅੱਪ ਗੱਡੀ ਨੂੰ ਰੋਕਣ ਦਾ ਇਸਾਰਾ ਕੀਤਾ ਤਾਂ ਜਦੋਂ ਗੱਡੀ ਦੀ ਤਲਾਸੀ ਲਈ ਗਈ ਤਾਂ ਉਸ ਵਿੱਚੋਂ 656 ਬੋਤਲਾ ਠੇਕਾ ਸਰਾਬ ਹਰਿਆਣਾ ਬਰਾਮਦ ਕੀਤੀਆਂ ਗਈਆਂ।
ਥਾਣਾ ਮੁੱਖੀ ਨੇ ਦੱਸਿਆ ਕਿ ਗੱਡੀ ਵਿਚ ਸਵਾਰ ਕਸਮੀਰ ਸਿੰਘ ਉਰਫ ਲਵਲੀ ਪੁੱਤਰ ਨਿਰਮਲ ਸਿੰਘ ਵਾਸੀ ਸੁੰਮਦਗੜ ਛੰਨਾ ਅਤੇ ਅੰਮ੍ਰਿਤ ਸਿੰਘ ਨਛੱਤਰ ਸਿੰਘ ਵਾਸੀ ਸੁਮੰਦਗੜ ਛੰਨਾ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਖਿਲਾਫ ਐਕਸਾਈਜ ਐਕਟ ਅਧੀਨ ਮਕੁੱਦਮਾ ਦਰਜ ਕੀਤਾ ਗਿਆ ਹੈ।
ਸ਼ੇਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ 636 ਬੋਤਲਾ ਸ਼ਰਾਬ ਸਣੇ 2 ਕਾਬੂ



