Skip to content
Independent perspectives. Global stories.
BREAKING

ਅਰਥ-ਵਿਵਸਥਾ ’ਤੇ ਪੀ.ਐਮ ਮੋਦੀ ਦੇ ਨਾਲ ਜਲਦ ਹੋਵੇਗੀ ਚਰਚਾ : ਜੇਤਲੀ

Share this story

ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਨੇ ਅਜ ਕਿਹਾ ਕਿ ਉਨ੍ਹਾਂ ਨੇ ਆਰਥਿਕ ਗਤੀਵਿਧੀਆਂ ਨਾਲ ਜੁੜੇ ਮੰਤਰੀਆਂ ਅਤੇ ਸਲਾਹਕਾਰਾਂ ਨਾਲ ਅਰਥ-ਵਿਵਸਥਾ ਦੀ ਸਥਿਤੀ ’ਤੇ ਚਰਚਾ ਕੀਤੀ ਹੈ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਵਿਸ਼ਿਆਂ ’ਤੇ ਚਰਚਾ ਦੇ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਜੇਤਲੀ ਨੇ ਦਸਿਆ ਕਿ ਪਿਛਲੇ 2 ਦਿਨਾਂ ’ਚ ਮੰਤਰੀਆਂ, ਸਕਤਰਾਂ ਅਤੇ ਆਰਥਿਕ ਸਲਾਹਕਾਰਾਂ ਨਾਲ ਆਰਥਿਕ ਸੰਕੇਤਾਂ ’ਤੇ ਚਰਚਾ ਕੀਤੀ ਗਈ ਹੈ ਅਤੇ ਇਸ ਦਿਸ਼ਾ ’ਚ ਉਚਿਤ ਫੈਸਲਾ ਲਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਦੇ ਨਾਲ ਇਸ ਮੁਦੇ ’ਤੇ ਚਰਚਾ ਕਰਨ ਦੇ ਬਾਅਦ ਹੀ ਉਹ ਕਿਸੇ ਫੈਸਲੇ ਦੇ ਬਾਰੇ ਦਸ ਸਕਣਗੇ।

WRITTEN BY