Skip to content
Independent perspectives. Global stories.
BREAKING

ਭਾਰਤ ਪੈਰਿਸ ਜਲਵਾਯੂ ਸਮਝੌਤੇ ਤੋਂ ਕਿਤੇ ਜ਼ਿਆਦਾ ਕੰਮ ਕਰਨ ਲਈ ਤਿਆਰ : ਸੁਸ਼ਮਾ ਸਵਰਾਜ

Share this story

ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਦੇ ਪ੍ਰਤੀ ਦੁਹਰਾਈ ਵਚਨਬੱਧਤਾ

ਸੰਯੁਕਤ ਰਾਸ਼ਟਰ, 20 ਸਤੰਬਰ- ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਪਰਿਵਰਤਣ ਸਮਝੌਤੇ ਦੇ ਪ੍ਰਤੀ ਬੁਧਵਾਰ ਨੂੰ ਆਪਣੀ ਵਚਨਬਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਗਰੀਨ ਹਾਊਸ ਗੈਸ ਉਤਸਰਜਨ ਨੂੰ ਘਟ ਕਰਨ ਲਈ ਸਮਝੌਤੇ ਤੋਂ ‘‘ਅਗੇ ਅਤੇ ਉਸ ਤੋਂ ਕਿਤੇ ਜ਼ਿਆਦਾ ਕੰਮ‘‘ ਕਰਨ ਦਾ ਇਛੁਕ ਹੈ । ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ‘‘ਲੀਡਰਸ਼ਿਪ ਸਮਿਟ ਆਨ ਇਨਵਾਇਰਮੈਂਟ ਪੈਕਟ‘‘ ਦੌਰਾਨ ਕਿਹਾ ਕਿ ਭਾਰਤ ਵਾਤਾਵਰਣ ਅਤੇ ਵਿਕਾਸ ਉਤੇ ਚਰਚਾ ਵਿਚ ਸਭ ਤੋਂ ਅਗੇ ਰਿਹਾ ਹੈ । ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ ਵਿਚ ਪੈਰਿਸ ਸਮਝੌਤੇ ਨਾਲੋਂ ਵਖ ਹੋਣ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਸ ਸਮਝੌਤੇ ਵਿਚ ਅਮਰੀਕਾ ਦੀ ਭੂਮਿਕਾ ਉਤੇ ਅਨਿਸ਼ਚਿਤਤਾ ਦੌਰਾਨ ਸੁਸ਼ਮਾ ਦੀ ਇਹ ਟਿਪਣੀ ਆਈ ਹੈ। ਅਮਰੀਕਾ ਨੇ ਦਲੀਲ ਦਿਤੀ ਸੀ ਕਿ ਇਸ ਸਮਝੌਤੇ ਵਿਚ ਭਾਰਤ ਅਤੇ ਚੀਨ ਤਰ੍ਹਾਂ ਦੇ ਦੇਸ਼ਾਂ ਨੂੰ ਬੇਲੋੜਾ ਲਾਭ ਮਿਲ ਰਿਹਾ ਹੈ। ਦੁਨੀਆ ਵਿਚ ਕਾਰਬਨ ਉਤਸਰਜਨ ਕਰਨ ਵਾਲੇ ਤੀਜੇ ਸਭ ਤੋਂ ਵਡੇ ਦੇਸ਼ ਭਾਰਤ ਨੇ ਦਸੰਬਰ 2015 ਵਿਚ 190 ਤੋਂ ਜ਼ਿਆਦਾ ਦੇਸ਼ਾਂ ਨਾਲ ਇਸ ਸਮਝੌਤੇ ਉਤੇ ਦਸਤਖਤ ਕੀਤੇ ਸਨ, ਜਿਸ ਦਾ ਟੀਚਾ ਸੰਸਾਰਿਕ ਔਸਤ ਤਾਪਮਾਨ ਵਿਚ ਵਾਧੇ ਨੂੰ ਰੋਕਣਾ ਅਤੇ ਇਸ ਨੂੰ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਰਖਣਾ ਹੈ । ਸੰਯੁਕਤ ਰਾਸ਼ਟਰ ਜਨਰਲ ਸਕਤਰ ਐਂਤੋਨਿਓ ਗੁਤਾਰੇਸ ਦੀ ਮੇਜ਼ਬਾਨੀ ਵਾਲੇ ਸਿਖਰ ਸੰਮੇਲਨ ਵਿਚ ਭਾਗ ਲੈਂਦੇ ਹੋਏ ਸਵਰਾਜ ਨੇ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਤੋਂ ‘‘ਅਗੇ ਅਤੇ ਉਸ ਤੋਂ ਕਿਤੇ ਜ਼ਿਆਦਾ ਕੰਮ‘‘ ਕਰਨ ਦਾ ਇਛੁਕ ਹੈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕਿਹਾ, ‘‘ਧਰਤੀ ਵਲ ਸਾਡੀ ਜ਼ਿੰਮੇਦਾਰੀ ਨੂੰ ਸਮਝਦੇ ਹੋਏ ਭਾਰਤ ਜਲਵਾਯੂ ਪਰਿਵਰਤਨ ਦੇ ਮੁਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ।‘‘ ਉਨ੍ਹਾਂ ਕਿਹਾ, ‘‘ਅਸੀਂ ਇਸ ਦਾ ਜ਼ਿਕਰ ਵੀ ਕੀਤਾ ਹੈ ਕਿ ਭਾਰਤ ਅਤੇ ਫ਼ਰਾਂਸ ਅੰਤਰਰਾਸ਼ਟਰੀ ਸੌਰ ਗਠਜੋੜ ਉਤੇ ਮਿਲ ਕੇ ਕੰਮ ਕਰ ਰਹੇ ਹਨ।‘‘ ਜ਼ਿਕਰਯੋਗ ਹੈ ਕਿ ਦਿਨ ਵਿਚ ਸੁਸ਼ਮਾ ਨੇ ਮੈਕਸੀਕੋ, ਨਾਰਵੇ ਅਤੇ ਬੈਲਜੀਅਮ ਦੇ ਨੇਤਾਵਾਂ ਨਾਲ ਵੀ ਦੋ-ਪਖੀ ਬੈਠਕਾਂ ਕੀਤੀਆਂ, ਜਿਸ ਵਿਚ ਮੁਖ ਧਿਆਨ ਦੋ-ਪਖੀ ਸਬੰਧਾਂ ਉਤੇ ਰਿਹਾ।
ਉਨ੍ਹਾਂ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨਾਲ ਵੀ ਮੁਲਾਕਾਤ ਕੀਤੀ। ਕੁਮਾਰ ਨੇ ਕਿਹਾ, ‘‘ਬੈਲਜੀਅਮ ਵਲੋਂ ਇਸ ਸਾਲ ਭਾਰਤ ਦੀ ਉਚ ਪਧਰੀ ਯਾਤਰਾ ਦੀਆਂ ਸੰਭਾਵਨਾਵਾਂ ਉਤੇ ਵੀ ਚਰਚਾ ਕੀਤੀ ਗਈ ।‘‘ ਸੁਸ਼ਮਾ ਦਾ ਸਾਨ ਮਾਰੀਨੋ, ਬ੍ਰ੍ਰਾਜ਼ੀਲ, ਮੋਰਕੋ, ਮਾਲਡੋਵਾ ਦੇ ਆਪਣੇ ਹਮਰੁਤਬਾ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਉਨ੍ਹਾਂ ਦਾ ਜੀ-4 ( ਬ੍ਰਾਜ਼ੀਲ, ਜਰਮਨੀ, ਭਾਰਤ ਤੇ ਜਾਪਾਨ) ਅਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਸਮੇਤ ਕਈ ਬੈਠਕਾਂ ਵਿਚ ਭਾਗ ਲੈਣ ਦਾ ਵੀ ਪ੍ਰੋਗਰਾਮ ਹੈ ।

WRITTEN BY