Skip to content
Independent perspectives. Global stories.
BREAKING

ਦੁਆਬਾ ਕਾਲਜ ’ਚ ਸਟੂਡੈਂਟ ਕਾਉਂਸਿਲ-ਤੇਜਸਵੀ ਦੁਆਬ ਦੀ ਬੈਜ ਸੈਰੇਮਨੀ ਅਯੋਜਿਤ

Share this story

ਜਲੰਧਰ, 19 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਸਟੂਡੈਂਟ ਕਾਉਂਸਿਲ ਤੇਜਸਵੀ ਦੋਆਬ ਵੱਲੋਂ ਇਸ ਵਿਦਿਆਰਥੀ ਪਰਿਸ਼ਦ ਦੇ ਆਹੁਦੇਦਾਰਾਂ ਦੀ ਬੈਜ ਸੈਰੇਮਣੀ ਦਾ ਅਯੋਜਨ ਓਪਨ ਏਅਰ ਥਿਏਟਰ ਵਿੱਚ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਤੇਜਸਵੀ ਦੁਆਬ ਦੀ ਸੰਯੋਜਕਾਂ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ ਅਤੇ ਪ੍ਰਾਧਿਆਪਕਾਂ ਅਤੇ 800 ਵਿਦਿਆਰਥੀਆਂ ਨੇ ਕੀਤਾ। ਇਸ ਮੌਕੇ ਤੇ ਜਤਿਨ ਭਗਤ ਨੂੰ ਹੈਡ ਬਵਾਏ ਯਾਮਿਨੀ ਕੁਕਰੇਜਾ ਨੂੰ ਹੈਡ ਗਰਲ ਅਤੇ ਪਲਕ, ਸ਼ਿਵਾਨੀ, ਦਿਵਿਆ, ਨਿਸ਼ਾ, ਅਮਿਤਾ, ਦੀਪਕ, ਰਾਘਵ, ਸ਼ਿਵਮ, ਪੁਸ਼ਪਾ, ਭੂਮਿਕਾ, ਕੀਰਤੀ, ਦਿਵਿਆ ਨਿਰਵਾਣ ਨੂੰ ਐਗਜੈਕਟਿਵ ਕਮੇਟੀ ਦੇ ਮੈਂਬਰ ਘੋਸ਼ਤ ਕੀਤਾ ਗਿਆ। ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜ ਨੇ ਇਨ੍ਹਾਂ ਸਾਰੇ ਆਹੁਦੇਦਾਰ ਵਿਦਿਆਰਥੀਆਂ ਨੂੰ ਬੈਜ ਲਾ ਕੇ ਸਨਮਾਨਤ ਕੀਤਾ। ਪ੍ਰੋ. ਸੁਰਜੀਤ ਕੌਰ ਨੇ ਤੇਜਸਵੀ ਦੁਆਬ ਦੀ ਸਾਲ ਵਿੱਚ ਹੋਣ ਵਾਲੀਆਂ ਗਤੀਵੀਧੀਆਂ ਦੇ ਚਾਨਣਾ ਪਾਇਆ।

WRITTEN BY