ਬਰਨਾਲਾ, 19 ਸਤੰਬਰ (ਬਲਜਿੰਦਰ ਸਿੰਘ ਚੌਹਾਨ)-ਮਦਰ ਟੀਚਰ ਸਕੂਲ ਵਿਖੇ ‘ਸਵੱਛਤਾ’ ਹੀ ਸੇਵਾ ਹੈ’ ਲਈ ਪੰਦਰਵਾੜਾ ਮਨਾਉਂਦਿਆਂ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਹੋਏ ਦਿਸ਼ਾ ਨਿਰਦੇਸ਼ ਅਨੁਸਾਰ ਸਵੇਰ ਦੀ ਸਭਾ ਵਿੱਚ ਆਪਣੇ ਚੋਗਿਰਦੇ ਦੀ ਸਫਾਈ ਰੱਖਣ ਸੰਬੰਧੀ ਸੰਹੁ ਚੁੱਕੀ ਗਈ। ਇਸ ਵਿੱਚ ਸਕੂਲ ਦੇ ਸਾਰੇ ਬੱਚਿਆਂ, ਅਧਿਆਪਕਾਂ ਨੇ ਪ੍ਰਣਲਿਆ ਕਿ ਅਸੀਂ ਲਿਆ ਕਿ ਅਸੀਂ ਆਪਣੀ ਅਤੇ ਆਪਣੇ ਆਲੇ-ਦੁਆਲੇ ਗਲੀ ਮਹੁਲੇ, ਸਕੂਲ ਤੇ ਸ਼ਹਿਰ ਨੂੰ ਆਰੋਗ ਰੱਖਣ ਲਈ ਸਫਾਈ ਦਾ ਪੂਰਾ -ਪੂਰਾ ਧਿਆਨ ਰੱਖਾਂਗੇ ਅਤੇ ਆਰੋਗ ਰੱਖਣ ਲਈ ਸਫਾਈ ਦਾ ਪੂਰਾ -ਪੂਰਾ ਧਿਆਨ ਰੱਖਾਂਗੇ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਾਂਗੇ। ਇਸ ਮੌਕੇ ਸਕੂਲ ਦੇ ਅਧਿਆਪਕ ਨੇ ਸਫਾਈ ਦੀ ਮਹੱਤਤਾ ਸੰਬੰਧੀ ਭਾਸ਼ਣ ਵੀ ਦਿੱਤਾ।
ਮਦਰ ਟੀਚਰ ਸਕੂਲ ਨੇ ਸਵੱਛਤਾ ਭਾਰਤ ਪੰਦਰਵਾੜਾ ਮਨਾਇਆ



