Skip to content
Independent perspectives. Global stories.
BREAKING

ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਛਾਪਾਮਾਰੀ ਖ਼ਿਲਾਫ਼ ਰੋਸ ਦਾ ਪ੍ਰਗਟਾਵਾ

Share this story

ਤਪਾ ਮੰਡੀ, 19 ਸਤੰਬਰ (ਸਿੰਗਲਾ)-ਬੀਤੀ ਰਾਤ ਥਾਣਾ ਰੂੜੇਕੇ ਕਲਾਂ ਦੀ ਪੁਲੀਸ ਨੇ ਕਾਲੇਕੇ,ਭੈਣੀ ਫੱਤਾ, ਬਦਰਾ ਤੇ ਫ਼ਤਹਿਗੜ੍ਹ ਛੰਨਾ ਦੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਤਾਂ ਜੌ ਸੱਤ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਮਹਿਲ ਅੱਗੇ ਕਿਸਾਨੀ ਮੰਗਾਂ ਮਨਵਾਉਣ ਲਈ 22 ਸਤੰਬਰ ਨੂੰ ਦਿੱਤੇ ਜਾ ਰਹੇ ਪੰਜ ਰੋਜ਼ਾ ਧਰਨੇ ਨੂੰ ਅਸਫ਼ਲ ਕੀਤਾ ਜਾ ਸਕੇ। ਪਤਾ ਲੱਗਾ ਹੈ ਕਿ ਜਿਉਂ ਹੀ ਕਿਸਾਨਾਂ ਨੂੰ ਪੁਲੀਸ ਦੀ ਛਾਪੇਮਾਰੀ ਦਾ ਪਤਾ ਲੱਗਾ ਤਾ ਇਸ ਇਲਾਕੇ ਦੇ ਕਿਸਾਨ ਆਗੂ ਰੂਪੋਸ਼ ਹੋ ਗਏ ਤੇ ਪੁਲੀਸ ਨੂੰ ਖਾਲੀ ਹੱਥ ਪਰਤਨਾਂ ਪਿਆ । ਕਿਸਾਨ ਆਗੂਆਂ ਨੂੰ ਫੜ੍ਹਨ ਲਈ ਪੁਲੀਸ ਵੱਲੋਂ ਕੀਤੀ ਛਾਪੇਮਾਰੀ ਦੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਬਦਰਾ ,ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ,ਰੂਪ ਸਿੰਘ ਧੌਲਾ,ਗੁਰਮੇਲ ਸਿੰਘ ਧੌਲਾ ਤੇ ਭੋਲਾ ਸਿੰਘ ਭੈਣੀ ਜੱਸਾ ਨੇ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੀ ਵੱਖ ਵੱਖ ਪਿੰਡਾਂ ਵਿਚ ਅਰਥੀ ਸਾੜੀ । ਇਸ ਮੌਕੇ ਕਿਸਾਨ ਆਗੂਆਂ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਅਗਾੳਂੂ ਛਾਪੇਮਾਰੀ ਕਰਨ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਦੇ ਰੋਹ ਤੋਂ ਡਰ ਗਈ ਹੈ । ਉਨਾਂ ਕਿਹਾ ਕਿ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਹਰ ਹੀਲੇ ਮੋਤੀ ਮਹਿਲ ਦਾ ਘਿਰਾਓ ਕਰਨਗੀਆਂ ਭਾਵੇਂ ਪੰਜਾਬ ਸਰਕਾਰ ਧਰਨੇ ਨੂੰ ਅਸਫ਼ਲ ਬਣਾਉਨ ਲਈ ਜਿੰਨੇ ਮਰਜ਼ੀ ਯਤਨ ਕਰ ਲਵੇ।

WRITTEN BY