ਬਰਨਾਲਾ, 19 ਸਤੰਬਰ (ਬਾਜ਼ ਸਿੰਘ ਰਟੌਲ)-ਚੇਅਰਮੈਨ ਜਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਮੋਨਿਟਰਿੰਗ ਕਮੇਟੀ (ਦਿਸ਼ਾ)-ਕਮ-ਐਮ.ਪੀ. ਲੋਕ ਸਭਾ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਮ.ਐਲ.ਏ. ਬਰਨਾਲਾ ਸ. ਗੁਰਮੀਤ ਸਿੰਘ ਮੀਤ ਹੇਅਰ, ਐਮ.ਐਲ.ਏ. ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਅਤੇ ਐਮ.ਐਲ.ਏ. ਭਦੌੜ ਸ. ਪਿਰਮਲ ਸਿੰਘ ਧੋਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਐਮ.ਪੀ. ਲੈਡ ਸਬੰਧੀ ਵੱਖ-ਵੱਖ ਵਿਭਾਗਾ ਵੱਲੋਂ ਯੁਟੀਲਾਇਜੇਸ਼ਨ ਸਰਟੀਫਿਕੇਟ ਨਾ ਦੇਣ ਤੇ ਗੰਭੀਰਤਾ ਪੂਰਵਕ ਨੋਟਿਸ ਲਿਆ ਅਤੇ ਕਿਹਾ ਕਿ ਜਲਦ ਤੋਂ ਜਲਦ ਮੁਕੰਮਲ ਹੋਏ ਵਿਕਾਸ ਦੇ ਕੰਮਾਂ ਦੇ ਯੁਟੀਲਾਇਜੇਸ਼ਨ ਸਰਟੀਫਿਕੇਟ ਦਿੱਤੇ ਜਾਣੇ ਯਕੀਨੀ ਬਣਾਏ ਜਾਣ ਤਾਂ ਜੋ ਜਿਲ੍ਹੇ ਵਿੱਚ ਵਿਕਾਸ ਲਈ ਐਮ.ਪੀ. ਕੋਟੇ ਚ ਹੋਰ ਰੁਪਏ ਭਾਰਤ ਸਰਕਾਰ ਵੱਲੋਂ ਮੰਗਵਾਏ ਜਾ ਸਕਣ। ਇਸ ਮੌਕੇ ਉਹਨਾਂ ਨਰੇਗਾ ਅਤੇ ਮਗਨਰੇਗਾ ਮਜਦੂਰਾ ਦੇ ਜੋਬ ਕਾਰਡਾ ਬਾਰੇ ਜਾਣਕਾਰੀ ਲੈਂਦੀਆ ਕਿਹਾ ਕਿ ਜਰੂਰਤਮੰਦ ਅਤੇ ਕੰਮ-ਕਾਜ ਵਾਲੇ ਵਿਅਕਤੀਆਂ ਦੇ ਜੋਬ ਕਾਰਡ ਪਹਿਲ ਦੇ ਆਧਾਰ ਤੇ ਬਣਾਏ ਜਾਣ। ਸ. ਮਾਨ ਨੇ ਬਰਨਾਲਾ ਤੋਂ ਸੰਗਰੂਰ, ਧੂਰੀ ਅਤੇ ਮਲੇਰਕੋਟਲੇ ਨਾਲ ਜੂੜਨ ਵਾਲੀਆਂ ਅਤੇ ਹੋਰ ਸਾਰੀਆਂ ਮੁੱਖ ਸੜਕਾ ਦੀ ਮੁਰੰਮਤ ਕਰਨ ਤੇ ਜੋਰ ਦਿੱਤਾ ਅਤੇ ਕਿਹਾ ਕਿ ਇਸ ਸਬੰਧੀ ਪ੍ਰੋਪੋਜਲ ਬਣਾਕੇ ਸਰਕਾਰ ਨੂੰ ਭੇਜੀਆਂ ਜਾਵੇ ਅਤੇ ਜੇਕਰ ਕੋਈ ਦਿਕੱਤ ਪੇਸ਼ ਆਉਂਦੀ ਹੈ ਤਾਂ ਉਹਨਾਂ ਨੂੰ ਪ੍ਰੋਪੋਜਲ ਭੇਜੀ ਜਾਵੇ। ਇਸ ਦੌਰਾਨ ਉਹਨਾਂ ਜਿਲ੍ਹੇ ਦੇ ਲੋਕਾਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਲੋਕ ਹਿੱਤ ਅਤੇ ਵਿਕਾਸ ਦੇ ਕੰਮ ਲਈ ਜਿਲ੍ਹੇ ਵਿੱਚ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸ਼ੁਰੂ ਕਰਨੇ ਹਨ ਤਾਂ ਉਹਨਾਂ ਨੂੰ ਪ੍ਰੋਪੋਜਲ ਬਣਾਕੇ ਭੇਜੀ ਜਾਵੇ। ਉਹਨਾਂ ਕਿਹਾ ਕਿ ਪੈਸੇ ਦੀ ਕਮਿ ਕਰਕੇ ਕਿਸੇ ਵੀ ਸਕੀਮ ਜਾਂ ਪ੍ਰੋਜੈਕਟ ਨੂੰ ਰੁਕਣ ਨਹੀ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਰਵਿੰਦ ਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਐਸ.ਡੀ.ਐਮ. ਬਰਨਾਲਾ-ਕਮ-ਸਹਾਇਕ ਕਮਿਸ਼ਨਰ (ਜ) ਮਨਕੰਵਲ ਸਿੰਘ ਚਹਿਲ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਹਿਮਾਂਸੂ ਗੁਪਤਾ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
ਐਮ.ਪੀ. ਲੈਡ ਸਬੰਧੀ ਸਬੰਧਤ ਵਿਭਾਗ ਜਲਦ ਮੁਹੱਈਆ ਕਰਵਾਉਣ ਯੁਟੀਲਾਇਜੇਸ਼ਨ ਸਰਟੀਫਿਕੇਟ : ਭਗਵੰਤ ਮਾਨ



