ਫਰੀਦਕੋਟ, 19 ਸਤੰਬਰ (ਗੁਰਜੀਤ ਰੋਮਾਣਾ)-ਫਰੀਦਕੋਟ ਵਿਖੇ ਜਿਲਾ ਪਧਰ ਤੇ ਹੋਏ ਵਖ-ਵਖ ਖੇਡ ਮੁਕਾਬਲਿਆਂ ਚ ਮਾਊਂਟ-ਲਿਟਰਾ ਜੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਹੋ?ੇ ਵਖ-ਵਖ ਖੇਡ ਮੁਕਾਬਲਿਆਂ ਦੇ ਟੈਨਸ/ਫੁਟਬਾਲ 0-14/0-17 ਵਰਗ ਚ ਲੜਕਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ, ਕੁਸ਼ਤੀ ਦੇ 0-17 ਵਰਗ ਚ ਗੁਰਹਰਨੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਤਾਈਕਵਾਂਡੋ ਚ 0-17 ਹਰਨੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਥਲੈਟਿਕਸ ਦੇ ਓਪਨ ਮੁਕਾਬਲਿਆਂ ਚ ਲਵਦੀਪ ਨੇ 400 ਮੀਟਰ ਚ ਪਹਿਲਾ, ਰੋਸ਼ਨਦੀਪ ਨੇ 110 ਹਰਲਡ ਈਵੈਟ ਚ ਪਹਿਲਾ, ਥਰੋ ਬਾਲ ਦੀ ਟੀਮ 0-14 ਲੜਕਿਆਂ ਨੇ ਦੂਜਾ, ਟੈਨੀ ਕਵੀਟ ਦੇ 0-14,0-17,0-19 ਲੜਕਿਆਂ ਅਤੇ 0-17 ਲੜਕੀ?ਾਂ ਨੇ ਦੂਜਾ, ਬੇਸਬਾਲ ਦੀ ਖੇਡ ਚ 0-14,0-17 ਦੇ ਲੜਕਿਆਂ ਨੇ ਦੂਜਾ, ਕੁਸ਼ਤੀ ਦੇ 0-14,0-17 ਚ ਲੜਕਿਆਂ ਚੋਂ ਅਰਮਾਨਦੀਪ ਅਤੇ ਸੁਖਵਿੰਦਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਇਸੇ ਥਰੋ ਬਾਲ ਦੇ 0-14,0-17 ਦੇ ਲੜਕਿਆਂ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ, ਨੈਟ ਬਾਲ ਦੇ 0-17 ਲੜਕਿਆਂ ਨੇ ਤੀਜਾ ਅਤੇ ਤੈਰਾਕੀ ਚ ਲੜਕੀਆਂ 0-14 ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਖਡਾਰੀਆਂ ਦਾ ਸਕੂਲ ਚੇਅਰਮੈਨ ਸ੍ਰੀ ਚਮਨ ਲਾਲ ਗੁਲਾਟੀ ਨੇ ਜੋਰਦਾਰ ਸਵਾਗਤ ਕਰਕੇ ਉਨਾਂ ਦੀ ਹੌਸਲਾ ਵਜਾਈ ਕੀਤੀ, ਸਕੂਲ ਪ੍ਰਿੰਸੀਪਲ ਸ੍ਰੀ ਸੁਰੇਸ਼ ਸ਼ਰਮਾਂ ਜੀ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਦੀਪਮਾਲਾ ਨੇ ਵੀ ਜੇਤੂ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨਾਂ ਦੇ ਸੁਨਾਹਿਰੀ ਭਵਿਖ ਦੀ ਕਾਮਨਾ ਕੀਤੀ ।
ਸਕੂਲ ਮਨੇਜਮੈਂਟ ਵਲੋਂ ਡੀਪੀ ਮਨਦੀਪ ਕੁਮਾਰ ਅਤੇ ਤਰਨਜੀਤ ਸਿੰਘ ਨੂੰ ਵੀ ਇਸ ਸਫਲਤਾ ਲਈ ਹਾਰਦਿਕ ਵਧਾਈ ਦਿਤੀ ।
ਮਾਊਂਟ-ਲਿਟਰਾ ਜੀ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ



