ਹੰਡਿਆਇਆ, 19 ਸਤੰਬਰ (ਅਵਤਾਰ ਧਨੌਲਾ)- ਕਸਬਾ ਹੰਡਿਆਇਆ ਦੇ ਵਾਰਡ ਨੰ. 3 ‘ਚ ਪਿਛਲੇ ਕਈ ਦਿਨਾ ਤੋਂ ਬਿਮਾਰ ਬੇਸਾਹਾਰਾ ਗਊ ਦੀ ਹੋਈ ਮੌਤ ਮੌਕੇ ਤੇ ਪਹੁੰਚੇ ਹਿੰਦ ਪੁਤਰ ਗਊ ਰਖਿਆ ਦਲ ਆਲ ਇੰਡਿਆ ਰਜਿ: ਜਿਲ੍ਹਾ ਬਰਨਾਲਾ ਦੇ ਪ੍ਰਧਾਨ ਹਰਪਾਲ ਸਿੰਘ ਢਿਲਵਾਂ ਨੇ ਵਾਰਡ ਵਾਸੀਆ ਦੇ ਸਹਿਯੋਗ ਨਾਲ ਮਰੀ ਗਊ ਨੂੰ ਦਫਨਾਇਆ ਅਤੇ ਨਾਲ ਹੀ ਉਨ੍ਹਾਂ ਬੋਲਦੇਆਂ ਕਿਹਾ ਕਿ ਕਦੇ ਵੀ ਕਿਸੇ ਗਊਆਂ ਨੂੰ ਵਰਤ ਕੇ ਮਰਨ ਲਈ ਨਾ ਛਡਿਆ ਜਾਵੇ।ਹਰ ਇਕ ਵਿਆਕਤੀ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੀ ਸਾਂਭ –ਸੰਭਾਲ ਕੀਤੀ ਜਾਵੇ।ਉਨ੍ਹਾਂ ਅਗੇ ਬੋਲਦੇ ਹੋਏ ਕਿਹਾ ਕਿ ਸਾਡੀ ਸੰਸ਼ਥਾ ਵਲੋਂ ਬਿਨ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਤੋਂ ਹੀ ਬੇਸਹਾਰਾ ਗਊਆ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ।ਨਾਲ ਹੀ ਉਨ੍ਹਾਂ ਨੇ ਮਖਣ ਸਿੰਘ ਬਲਕਾਰ ਕੰਬਾਇਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੌਕੇ ਤੇ ਜੇ.ਸੀ.ਬੀ. ਮਸ਼ੀਨ ਭੇਜ ਕੇ ਮਰੀ ਗਊ ਨੂੰ ਦਫਨਾਉਣ ਲਈ ਵਿਸੇਸ ਸਹਿਯੋਗ ਦਿਤਾ। ਇਸ ਮੌਕੇ ਸੁਖਪਾਲ ਸਿੰਘ,ਅਕਰੀ ਖ਼ਾਨ,ਗੁਰਪ੍ਰੀਤ ਸਿੰਘ, ਕਾਲਾ ਸਿੰਘ, ਗੁਰਜੰਟ ਸਿੰਘ, ਲੀਲਾ ਸਿੰਘ, ਜਰਨੈਲ ਸਿੰਘ, ਕਾਕਾ ਸਿੰਘ, ਸੁਰਜੀਤ ਕੌਰ, ਬਲਵੰਤ ਸਿੰਘ, ਹਰਦੀਪ ਸਿੰਘ, ਵਿਨੋਦ ਕੁਮਾਰ ਪੁਜਾਰੀ, ਰੋਸ਼ਨ ਸਿੰਘ ਆਦਿ ਵਾਰਡ ਵਾਸੀ ਹਾਜ਼ਰ ਸਨ।
ਗਊਆ ਨੁੰ ਬੇਸਹਾਰਾ ਨਾ ਛੱਡਿਆ ਜਾਵੇ : ਪ੍ਰਧਾਨ ਹਰਪਾਲ ਸਿੰਘ ਢਿੱਲਵਾਂ



