Skip to content
Independent perspectives. Global stories.
BREAKING

ਹਿੰਦ-ਪਾਕਿ ਸਰਹਦ ਬੀਐਸਐਫ ਨੇ ਦੋ ਪੈਕਟ ਹੈਰੋਇਨ ਸਮੇਤ ਤਸਕਰ ਕਾਬੂ

Share this story

ਫਿਰੋਜ਼ਪੁਰ, 19 ਸਤੰਬਰ (ਮਨੋਹਰ ਲਾਲ, ਕਪੂਰ)- ਬੀਤੀ ਦੇਰ ਰਾਤ ਬੀਐਸਐਫ ਅਤੇ ਐਸ.ਟੀ.ਐਫ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਹਿੰਦ ਪਾਕਿ ਸਰਹਦ ਤੇ ਪੈਂਦੀ ਚੌਕੀ ਦੋਨਾ ਤੇਲੂ ਮੱਲ ਲਾਗਿਓ ਦੋ ਪੈਕੇਟ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਸਮੇਤ ਫੜੇ ਗਏ ਤਸਕਰ ਦੀ ਪਛਾਣ ਗੁਰਲਾਲ ਸਿੰਘ ਲਾਲੀ ਪੁਤਰ ਗੁਰਦਿਆਲ ਸਿੰਘ ਵਾਸੀ ਹੁਸ਼ਿਆਰ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਸਰਹੱਦੀ ਸੁਰੱਖਿਆ ਬਲ ਦੇ ਡੀਆਈਜੀ ਅਤੇ ਐਸ.ਟੀ.ਐਫ ਦੇ ਡੀ.ਐਸ.ਪੀ. ਕੁਲਦੀਪ ਸਿੰਘ ਸੋਈ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮ੍ਰਿਤਸਰ ਦਾ ਰਹਿਣ ਵਾਲਾ ਇਕ ਵਿਅਕਤੀ ਜੋ ਨਸ਼ੇ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਸੋਮਵਾਰ ਦੇਰ ਸ਼ਾਮ ਫਿਰੋਜ਼ਪੁਰ ਸੈਕਟਰ ਅਧੀਨ ਆਉਂਦੀ ਚੌਂਕੀ ਦੋਨਾ ਤੇਲੂ ਮੱਲ ਇਲਾਕੇ ਵਿਚੋਂ ਪਾਕਿ ਤਸਕਰਾਂ ਵਲੋਂ ਭੇਜੀ ਗਈ ਹੈਰੋਇਨ ਲੈ ਕੇ ਅਮ੍ਰਿਤਸਰ ਵਿਖੇ ਜਾਵੇਗਾ। ਐਸ.ਟੀ.ਐਫ ਦੇ ਡੀ.ਐਸ.ਪੀ ਕੁਲਦੀਪ ਸਿੰਘ ਸੋਈ ਜਿਵੇਂ ਹੀ ਉਨ੍ਹਾਂ ਦੀ ਟੀਮ ਨੂੰ ਇਹ ਜਾਣਕਾਰੀ ਹਾਸਲ ਹੋਈ ਤਾਂ ਬੀਐਸਐਫ ਅਤੇ ਐਸ ਟੀ ਐਫ ਦੇ ਜਵਾਨ ਸਰਹੱਦੀ ਚੌਂਕੀ ਦੋਨਾ ਤੇਲੂ ਤੱਲ ਇਲਾਕੇ ਵਿਚ ਫੈਲ ਗਏ ਅਤੇ ਹਰ ਸ਼ੱਕ ਵਿਅਕਤੀ ਤੇ ਨਜ਼ਰ ਰੱਖਣ ਲੱਗੇ। ਉਨ੍ਹਾਂ ਨੇ ਇਸ ਦੌਰਾਨ ਇਕ ਭਾਰਤੀ ਤਸਕਰ ਦੇ ਕੋਲੋਂ ਦੋ ਪੈਕਟ ਹੈਰੋਇਨ ਬਰਾਮਦ ਹੋਈ। ਬੀਐਸਐਫ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਵਲੋਂ ਵਿਅਕਤੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨ ਗਿਆ ਕਿ ਉਸ ਨੇ ਪਾਕਿਸਤਾਨੀ ਵਾਲੇ ਪਾਸਿਓ ਤਸਕਰਾਂ ਦੇ ਕੋਲੋਂ ਹੈਰੋਇਨ ਮੰਗਵਾਈ ਸੀ ਜੋ ਕਿ ਉਸ ਨੇ ਫਿਰੋਜ਼ਪੁਰ ਸ਼ਹਿਰ ਦੇ ਰਸਤੇ ਅਮ੍ਰਿਤਸਰ ਅਤੇ ਹੋਰ ਇਲਾਕਾ ਵਿਚ ਸਪਲਾਈ ਕਰਨੀ ਸੀ। ਅਧਿਕਾਰੀਆਂ ਦੇ ਮੁਤਾਬਿਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ ਪੰਜ ਕਰੋੜ ਰੁਪਏ ਹੈ।

WRITTEN BY