ਜਿਨੇਵਾ- ਸੰਯੁਕਤ ਰਾਸ਼ਟਰ ’ਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਅਤਵਾਦ ਦੇ ਮੁਦੇ ’ਤੇ ਬੇਨਕਾਬ ਕੀਤਾ ਹੈ। ਭਾਰਤ ਨੇ ਇਥੇ ਪਾਕਿਸਤਾਨ ਨੂੰ ਅੰਤਰ-ਰਾਸ਼ਟਰੀ ਅਤਵਾਦ ਦਾ ਚਿਹਰਾ ਕਰਾਰ ਦਿਤਾ ਹੈ। ਜਿਨੇਵਾ ’ਚ ਸੰਯੁਕਤ ਰਾਸ਼ਟਰ ਮਨੁਖੀ ਅਧਿਕਾਰ ਪਰੀਸ਼ਦ ਦੇ 36ਵੇਂ ਸੰਮੇਲਨ ’ਚ ਭਾਰਤ ਨੇ ਪਾਕਿਸਤਾਨ ਨੂੰ ਆਪਣੀ ਅਤਵਾਦ ਦੀ ਫੈਕਟਰੀ ਬੰਦ ਕਰਨ ਦੀ ਚੇਤਾਵਨੀ ਦਿਤੀ। ਭਾਰਤ ਨੇ ਪਾਕਿਸਤਾਨ ਤੋਂ ਇਹ ਵੀ ਕਿਹਾ ਕਿ ਉਹ ਅਤਵਾਦੀਆਂ ਖਿਲਾਫ ਕਾਰਵਾਈ ਕਰੇ। ‘ਰਾਈਟ ਚੂ ਰਿਪਲਾਈ ਵਲੋਂ ਕਿਹਾ ਗਿਆ, ‘‘ਜੰਮੂ ਕਸ਼ਮੀਰ ’ਚ ਕ੍ਰਾਸ ਬਾਰਡਰ ਅਤਵਾਦ ਦੇ ਸਬੂਤ ਪਾਕਿਸਤਾਨ ਨੂੰ ਦਿਤੇ ਜਾ ਚੁਕੇ ਹਨ। ਜੇਕਰ ਪਾਕਿਸਤਾਨ ਇਨ੍ਹਾਂ ਮੁਦਿਆਂ ਦੇ ਹਲ ‘ਤੇ ਧਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਭਟਕਾਉਣ ਦਾ ਕੰਮ ਕਰਦੇ ਹਨ।
ਯੂ.ਐਨ. ’ਚ ਪਾਕਿ ਨੂੰ ਕਿਹਾ ਅੱਤਵਾਦ ਦੀ ਫੈਕਟਰੀ : ਭਾਰਤ


