Skip to content
Independent perspectives. Global stories.
BREAKING

ਦੇਸ਼ ਦੀ ਜੀ.ਡੀ.ਪੀ. ’ਚ ਤੇਜ਼ ਗਿਰਾਵਟ ਹੋਣ ਦਾ ਖਤਰਾ

Share this story

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਕੀਤਾ ਸਾਵਧਾਨ

ਨਵੀਂ ਦਿੱਲੀ, 19 ਸਤੰਬਰ- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਸਾਵਧਾਨ ਕੀਤਾ ਹੈ ਕਿ ਦੇਸ਼ ਦੀ ਜੀ. ਡੀ. ਪੀ. ‘ਚ ਤੇਜ਼ ਗਿਰਾਵਟ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਅਤੇ ਨੋਟਬੰਦੀ ਨੂੰ ਜਲਦਬਾਜ਼ੀ ‘ਚ ਲਾਗੂ ਕਰਨਾ ਆਰਥਿਕ ਤਰਕੀ ‘ਤੇ ਨਾਂਹ-ਪਖੀ ਅਸਰ ਜ਼ਰੂਰ ਪਾਵੇਗਾ।ਇਕ ਇੰਟਰਵਿਊ ‘ਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਚਾਲੂ ਵਿਤੀ ਸਾਲ ਦੀ ਜੂਨ ‘ਚ ਖਤਮ ਹੋਈ ਤਿਮਾਹੀ ਦੌਰਾਨ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ‘ਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਵਿਤੀ ਸਾਲ 2016-17 ਦੀ ਚੌਥੀ ਤਿਮਾਹੀ ਦੇ 6.1 ਫੀਸਦੀ ਤੋਂ ਘਟ ਕੇ 5.7 ਫੀਸਦੀ ‘ਤੇ ਆ ਗਈ। ਪਿਛਲੇ ਸਾਲ ਇਸੇ ਮਿਆਦ ‘ਚ ਜੀ. ਡੀ. ਪੀ. ਵਾਧਾ ਦਰ 7.9 ਫੀਸਦੀ ਸੀ।ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਨੋਟਬੰਦੀ ਤੋਂ ਬਾਅਦ ਸੰਸਦ ‘ਚ ਕਿਹਾ ਸੀ ਕਿ ਜੀ. ਡੀ. ਪੀ. ‘ਚ 2 ਫ਼ੀਸਦੀ ਦੀ ਗਿਰਾਵਟ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਨੋਟਬੰਦੀ ਇਕ ਇਤਿਹਾਸਕ ਆਫਤ, ਸੰਗਠਿਤ ਅਤੇ ਕਾਨੂੰਨੀ ਲੁਟ ਹੈ। ਨੋਟਬੰਦੀ ਤੋਂ10 ਮਹੀਨੇ ਬਾਅਦ ਇਕ ਵਾਰ ਫਿਰ ਮਨਮੋਹਨ ਸਿੰਘ ਨੇ ਇਸ ਨੂੰ ਤੇ ਜੀ. ਐਸ. ਟੀ. ਦੇ ਛੇਤੀ ਲਾਗੂਕਰਨ ਨੂੰ ਗ਼ੈਰ-ਰਸਮੀ ਜਾਂ ਲਘੂ ਖੇਤਰ ‘ਤੇ ਬੁਰਾ ਅਸਰ ਪਾਉਣ ਵਾਲਾ ਦਸਿਆ ਹੈ। ਇਸ ਖੇਤਰ ਤੋਂ ਭਾਰਤ ‘ਚ 90 ਫੀਸਦੀ ਰੋਜ਼ਗਾਰ ਪੈਦਾ ਹੁੰਦੇ ਹਨ।ਅਪ੍ਰੈਲ ‘ਚ ਜਦੋਂ ਜੀ. ਐਸ. ਟੀ. ਬਿਲ ਸੰਸਦ ਤੋਂ ਪਾਸ ਹੋਇਆ ਤਾਂ ਡਾ. ਮਨਮੋਹਨ ਸਿੰਘ ਨੇ ਭਾਵੇਂ ਇਸ ਨੂੰ ‘ਗੇਮਚੇਂਜਰ‘ ਦਸਿਆ ਹੋਵੇ ਪਰ ਉਹ ਇਹ ਵੀ ਦਸਣ ਤੋਂ ਨਹੀਂ ਖੁੰਝੇ ਸਨ ਕਿ ਇਸ ਨੂੰ ਲਾਗੂ ਕਰਨ ‘ਚ ਮੁਸ਼ਕਲਾਂ ਆਉਣਗੀਆਂ। ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਕਿਹਾ ਕਿ ਨੋਟਬੰਦੀ ਦੀ ਸਫਲਤਾ ਦਾ ਅਸਲੀ ਪੈਮਾਨਾ ਡਿਜੀਟਲ ਟਰਾਂਜ਼ੈਕਸ਼ਨ ਦੀ ਮਾਤਰਾ ‘ਚ ਵਾਧਾ, ਕਰ ਘੇਰੇ ਦਾ ਵਧਣਾ ਅਤੇ ਉਚੇ ਮੁਲ ਦੇ ਨੋਟਾਂ ਦੇ ਸੰਚਾਲਨ ‘ਚ ਕਮੀ ਆਉਣਾ ਹੈ।ਰਿਜ਼ਰਵ ਬੈਂਕ ਨੇ ਕੁਝ ਦਿਨ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਨੋਟਬੰਦੀ ਤੋਂ ਬਾਅਦ 99 ਫ਼ੀਸਦੀ ਪਾਬੰਦੀਸ਼ੁਦਾ ਨੋਟ ਬੈਂਕਾਂ ‘ਚ ਵਾਪਸ ਆ ਗਏ।

WRITTEN BY