ਯੂ.ਐਨ. ਮਹਾਸਭਾ ਦੇ 75ਵੇਂ ਸੈਸ਼ਨ ਦੌਰਾਨ ਸੁਸ਼ਮਾ ਸਵਰਾਜ ਨੇ ਘੇਰਿਆ ਪਾਕਿਸਤਾਨ
ਨਵੀਂ ਦਿੱਲੀ/ਨਿਊਯਾਰਕ, 19 ਸਤੰਬਰ- ਭਾਰਤ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਹਾਊਸ ਦੇ 71ਵੇਂ ਸੈਸ਼ਨ ਵਿੱਚ ਇਹ ਮੰਗ ਕੀਤੀ ਹੈ ਕਿ ਉਤਰੀ ਕੋਰੀਆ ਨੂੰ ਪ੍ਰਮਾਣੂ ਸਹਾਇਤਾ ਦੇਣ ਸਬੰਧੀ ਪਾਕਿਸਤਾਨੀ ਭੂਮਿਕਾ ਦੀ ਜਾਂਚ ਕੀਤੀ ਜਾਵੇ।
ਉਤਰ ਕੋਰੀਆ ਦੇ ਜ਼ਰੀਏ ਅਮਰੀਕਾ ਦੀ ਧਰਤੀ ’ਤੇ ਪਾਕਿਸਤਾਨ ਉਪਰ ਨਿਸ਼ਾਨਾ ਵਿੰਨ੍ਹਦੇ ਹੋਏ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਨੇ ਅਮਰੀਕਾ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਵੱਲੋਂ ਹੋਈ ਬੈਠਕ ਦੇ ਦੌਰਾਨ ਕਿਹਾ ਕਿ ਉਤਰ ਕੋਰੀਆ ਅਤੇ ਪਾਕਿਸਤਾਨ ਦੇ ਵਿਚ ਡੂੰਘੇ ਸਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਨਿਯੂਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦਾ 72ਵਾਂ ਸੈਸ਼ਨ ਚਲ ਰਿਹਾ ਹੈ। ਇਸ ਵਿਚ ਹਿਸੱਾ ਲੈਣ ਲਈ ਸੁਸ਼ਮਾ ਸਵਰਾਜ ਐਤਵਾਰ ਨੂੰ ਇੱਥੇ ਪਹੁੰਚੇ ਸਨ। ਬੈਠਕ ਦੇ ਦੌਰਾਨ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਉਤਰ ਕੋਰੀਆ ਦੁਆਰਾ ਕੀਤੇ ਜਾ ਰਹੇ ਮਿਸਾਇਲ ਪਰੀਖਣਾਂ ਦੀ ਸਖਤ ਨਿੰਦਿਆ ਕੀਤੀ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਇਸਤੋਂ ਕੋਰਿਆਈ ਪ੍ਰਾਯਦੀਪ ਵਿਚ ਤਣਾਅ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਉਤਰ ਕੋਰੀਆ ਦੇ ਪ੍ਰਮਾਣੂ ਪ੍ਰਾਲਿਫਰੇਸ਼ਨ ਲਿੰਕੇਜ ਦੀ ਜਾਂਚ ਹੋਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਾਕਿ ਦੇ ਸਿਖਰ ਪ੍ਰਮਾਣੂ ਵਿਗਿਆਨੀ ਕਾਦਿਰ ਨੇ ਦੱਖਣੀ ਕੋਰੀਆ ਨੂੰ ਪ੍ਰਮਾਣੂ ਸਹਾਇਤਾ ਦੇਣ ਦੀ ਗੱਲ ਕਬੂਲੀ।



