ਸਮਾਣਾ, 18 ਸੰਤਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿਤਲ)-ਬੀਤੇ ਦਿਨੀ ਸਵੇਰੇ ਐਸ ਆਰ ਐਸ ਵਿਦਿਆਪੀਠ ਸਕੂਲ ਸਮਾਣਾ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀ ਪਟਿਆਲਾ ਵਿਖੇ ਬਾਰਾਂਦਰੀ ਪਾਰਕ ਵਿਚ ਘੁੰਮਣ ਲਈ ਗਏ ਸਵੇਰੇ ਜਾਣ ਤੋ ਪਹਿਲਾਂ ਸਕੂਲ ਕਮੇਟੀ ਦੇ ਚੇਅਰਮੈਂਨ ਸ਼੍ਰੀ ਅਮਿਤ ਸਿੰਗਲਾ ਜੀ, ਪ੍ਰਿਸੀਪਲ ਮੈਡਮ ਪੁਸ਼ਪਿੰਦਰ ਕੌਰ ਜੀ ਤੇ ਵਾਈਸ ਪ੍ਰਿਸੀਪਲ ਮੈਡਮ ਮੀਨੂੰ ਗੁਪਤਾ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੁੰ ਅਨੁਸ਼ਾਸਨ ਵਿਚ ਰਹਿ ਕੇ ਮਨੋਰੰਜਨ ਕਰਨ ਲਈ ਕਿਹਾ ਪ੍ਰਿਸੀਪਲ ਮੈਡਮ ਤੇ ਵਾਈਸ ਪ੍ਰਿਸੀਪਲ ਮੈਡਮ ਨੇ ਵੀ ਸਾਰੇ ਬਚਿਆ ਨੂੰ ਵਧੀਆਂ ਢੰਗ ਨਾਲ ਸਾਰੀਆਂ ਗਲਾਂ ਸਮਝਾਈਆਂ ਵਾਈਸ ਪਿੰਸੀਪਲ ਮੈਡਮ ਬਚਿਆਂ ਦੇ ਨਾਲ ਗਏ ਬਾਰਾਂਦਰੀ ਪਾਰਕ ਵਿਚ ਸਾਰੇ ਬਚਿਆਂ ਨੇ ਅਨੁਸ਼ਾਸਨ ਵਿਚ ਰਹਿ ਕੇ ਖੂਬ ਮਸਤੀ ਕੀਤੀ ਝੂਲਿਆਂ ਤੇ ਖੇਡਾਂ ਦਾ ਖੂਬ ਆਨੰਦ ਮਾਣਿਆ ਸਾਰੇ ਬਚਿਆ ਨੂੰ ਖਾਣ- ਪੀਣ ਦਾ ਸਾਮਾਨ ਵੀ ਦਿਤਾ ਗਿਆਂ ਜਿਹੜੇ ਅਧਿਆਪਕ ਬਚਿਆ ਦੇ ਨਾਲ ਗਏ ਸੀ ਉਹਨਾਂ ਨੇ ਆਪਣੀ ਪੂਰੀ ਜਿੰਮੇਵਾਰੀ ਨਿਭਾਈ ਸਾਰੇ ਬਚੇ ਸਹੀ ਸਲਾਮਤ ਆਪਣੇ ਸਕੂਲ ਵਿਚ ਵਾਪਿਸ ਆਏ।
ਐਸਆਰਐਸ. ਵਿਦਿਆਪੀਠ ਸਕੂਲ ਦੇ ਬਚਿਆਂ ਨੇ ਬਾਰਾਂਦਰੀ ਪਾਰਕ ਦਾ ਆਨੰਦ ਮਾਣਿਆਂ



