Skip to content
Independent perspectives. Global stories.
BREAKING

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿੱਚ ਲੋਕ ਨਾਚ ਮੇਲਾ 20 ਨੂੰ : ਡਾ. ਢਿੱਲੋਂ

Share this story

ਫਰੀਦਕੋਟ, 18 ਸਤੰਬਰ (ਗੁਰਜੀਤ ਰੋਮਾਣਾ)- ਹਰ ਸਾਲ ਦੀ ਤਰ੍ਹਾਂ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਭਾਰਤ ਸਰਕਾਰ ਦੇ ਮਨਿਸਟਰੀ ਆਫ ਕਲਚਰਲ ਵਿਭਾਗ ਵਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕੌਮੀ ਲੋਕ ਨਾਚ ਤੇ ਗੀਤ ਸੰਗੀਤ ਦੇ ਮੁਕਾਬਲੇ 20 ਸਤੰਬਰ 2017 ਨੂੰ ਸਵੇਰੇ 10 ਵਜੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਆਡੀਟੋਰੀਅਮ ਵਿਖੇ ਵੀ ਮਨਾਏ ਜਾ ਰਹੇ ਹਨ । ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਇਸ ਪਵਿਤਰ ਦਿਹਾੜੇ ਨੂੰ ਸਮਰਪਿਤ ਕਾਲਜ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿਲੋਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪ੍ਰਾਸ਼ਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਦੇ ਕਾਲਜ ਵਿਚ ਮੇਲੇ ਦੌਰਾਨ ਕਰਵਾਏ ਜਾ ਰਹੇ ਕੌਮੀ ਲੋਕ ਨਾਚ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਦੇ ਉਪਰਾਲੇ ਕੀਤੇ ਗਏਹਨ।
ਉਨਾਂ ਇਹ ਵੀ ਦਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਮੇਲਾ ਸਿਰਫ ਫਰੀਦਕੋਟ ਵਿਖੇ ਹੀ ਕਰਵਾਇਆ ਜਾਂਦਾ ਸੀ ਪਰ ਕੁਝ ਸਾਲਾਂ ਤੋਂ ਕੋਟਕਪੂਰਾ ਵਿਖੇ ਉਨਾਂ ਦੇ ਕਾਲਜ ਵਿਚ ਮੇਲੇ ਦੇ ਕੁਝ ਪਾਰਟ ਕਰਵਾ ਕੇ ਪ੍ਰਸਾਸਨ ਨੇ ਇਸ ਮੇਲੇ ਦੇ ਖੇਤਰ ਨੂੰ ਵਧਾਉਣ ਦੀ ਕੋਸ਼ਿਸ ਕਰਕੇ ਪੂਰੇ ਜਿਲ੍ਹੇ ਅੰਦਰ ਵਧਾਇਆ ਹੈ ਉਸ ਲਈ ਉਹ ਧੰਨਵਾਦੀ ਹਨ।ਡਿਪਟੀ ਡਾਇਰੈਕਟਰ ਸ੍ਰੀ ਪ੍ਰੀਤਮ ਸਿੰਘ ਛੋਕਰ ਨੇ ਕਿਹਾ ਕਿ ਸਾਰੀਆਂ ਟੀਮਾਂ ਦੇ ਰੁਕਣ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਪੂਰੇ ਸ਼ਹਿਰ ਦੇ ਲੋਕ ਇਸ ਮੇਲੇ ਦਾ ਅਨੰਦ ਮਾਣ ਸਕਦੇ ਹਨ।

WRITTEN BY