ਜੈਤੋ, 18 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)- ਅੱਜ ਸਲਾਨਾ ਜੋੜ ਮੇਲਾ ਗੁਰੂ ਕੀ ਢਾਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਕ ਭਰਵੀ ਸਿਆਸੀ ਰੈਲੀ ਕੀਤੀ ਗਈ। ਇਸ ਮੌਕੇ ਹੋਏ ਭਰਵੇ ਇਕੱਠ ਨੂੰ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਕਈ ਹੋਰ ਉਘੇ ਆਗੂਆਂ ਨੇ ਆਪਣੇ ਸੰਬੋਧਨਾਂ ’ਚ ਪਿਛਲੇ 70 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਦੇਸ਼ ਦੀ ਮਾੜੀ ਹਾਲਤ ਲਈ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਲੂੰਬੜ ਚਾਲਾਂ ਨਾਲ ਲੁੱਟਣ ਅਤੇ ਪੈਰ ਪੈਰ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਅਤੇ ਧੋਖੇਬਾਜ ਗਰਦਾਨਿਆਂ। ਇਸ ਮੌਕੇ ਜੱਥੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਕਰਜ਼ਾਂ ਮਾਫੀ ਦੇ ਨਾਂਅ ਦੇ ਕਿਸਾਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਿਹੜੇ ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਵਾਲੇ ਸਿਆਸੀ ਸਟੇਜਾਂ ਦੇ ਬੈਠ ਕੇ ਕਰਜਾਂ ਮਾਫੀ ਦੀ ਗੱਲ ਕਰਦੇ ਹਨ, ਉਨ੍ਹਾਂ ਸਿਰ ਕਿਨਾ ਕੁ ਕਰਜਾਂ ਹੈ,ਕਰਜ਼ਾਂ ਤਾਂ ਕੇਵਲ ਪੰਡਾਲ ਵਿੱਚ ਭੁੰਜੇ ਬੈਠਣ ਵਾਲੇ ਲੋਕਾਂ ਦੇ ਸਿਰ ਹੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਖਜ਼ਾਨਾਂ ਮੰਤਰੀ ਵੱਲੋਂ ਕਿਸਾਨਾਂ ਦੇ ਕਰਜ਼ੇ ਪ੍ਰਤੀ ਦਿੱਤੇ ਗਏ ਘਟੀਆਂ ਬਿਆਨ ਦੀ ਵੀ ਸ਼ਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ ਜਿਸ ਬਿਆਨ ਵਿੱਚ ਖਜ਼ਾਨਾਂ ਮੰਤਰੀ ਨੇ ਕਿਹਾ ਸੀ ‘ਕਿ ਟਰੈਫਿਕ ਸਿੰਗਨਲ ’ਤੇ ਕਈ ਵਾਰ ਕਾਰ ਦੇ ਸ਼ੀਸ਼ੇ ਨੂੰ ਖੜਕਾਂ ਕੇ ਕੋਈ ਭਿਖਾਰੀ ਭੀਖ ਮੰਗਦਾ ਹੈ ਤਾਂ ਉੁਸ ਨੂੰ 10 ਰੁਪਏ ਦੇ ਕੇ ਖਹਿੜਾ ਛੁਡਵਾ ਲਈਦਾ ਹੈ ਇਸੇ ਤਰ੍ਹਾਂ 2 ਲੱਖ ਦਾ ਕਰਜ਼ਾਂ ਮਾਫ ਕਰਕੇ ਕਿਸਾਨਾਂ ਤੋਂ ਖਹਿੜਾ ਛੁਡਵਾ ਲਿਆ ਜਾਵੇਗਾ’। ਇਸ ਮੌਕੇ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਨੇ ਖਾਲਸਾ ਰਾਜ ਨੂੰ ਇਕੋਸਾਰ ਰਾਜ ’ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਿਆ । ਉਨ੍ਹਾਂ ਬਾਦਲਾਂ ਦੇ ਵਰਦਿਆਂ ਕਿਹਾ ਕਿ ਇਨ੍ਹਾਂ ਦੀ ਪੁਸ਼ਤ ਪਨਾਹੀ ਵਿੱਚ ਹੀ ਨਸ਼ੇ ਦਾ ਕਾਰੋਬਾਰ ਫੈਲਿਆਂ ਅਤੇ ਨੌਜਵਾਨੀ ਦਾ ਘਾਣ ਹੋਇਆ ਹੈ, ਜਿਸ ਦੀ ਪ੍ਰੋੜਤਾਂ ਨਸ਼ੇ ਦਾ ਤਸਕਰ ਭਲਵਾਨ ਭੋਲਾ ਸਿੰਘ ਆਪਣੇ ਬਿਆਨਾਂ ਰਾਹੀ ਕਰ ਰਿਹਾ ਹੈ। ਇਸ ਮੌਕੇ ਸ੍ਰ ਸਿਰਮਰਨਜੀਤ ਸਿੰਘ ਮਾਨ ਨੇ ਕਾਤਲ ,ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਸਿਆਸੀ ਮੁਫਾਦਾ ਅਧੀਨ ਮੁਆਫ ਕਰਵਾਉਣ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਅਤੇ ਅਖੌਤੀ ਜੱਥੇਦਾਰ ਸਾਹਿਬਾਨਾਂ ਨੂੰ ਦੋਸ਼ੀ ਠਹਿਰਾਇਆਂ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਪੰਜਾਬ ਦਾ ਜਿੰਨਾਂ ਵੀ ਜਾਨੀ-ਮਾਲੀ,ਇਖਲਾਕੀ ਜਾਂ ਧਰਮੀ ਨੁਕਸਾਨ ਹੋਇਆ ਹੈ ,ਉਹ ਬਾਦਲ ਪਰਵਾਰ ਅਤੇ ਮੀਰੀ ਪੀਰੀ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬਿਠਾਏ ਗਏ ਕੰਮਜੋਰ ਅਤੇ ਦਿਸ਼ਾਹੀਨ ਸਾਹਿਬਾਨ ਦੀ ਬਦੌਲਤ ਹੋਇਆ ਹੈ। ਇਸਸ ਮੌਕੇ ਸੁਪਰੀਪ ਕੋਰਟ ਵੱਲੋਂ ਐਸ.ਜੀ.ਪੀ.ਸੀ ਦੇ 2011 ਦੇ ਹਾਊਸ ਨੂੰ ਭੰਗ ਕਰਨ ਦੇ ਅਮਲ ਗੈਰ-ਕਾਨੂੰਨੀ ਤੇ ਜਮਹੂਰੀਅਤ ਵਿਰੋਧੀ ਕਰਾਰ ਦਿੱਤਾ।ਅਦਾਲਤ ਨੇ ਸਿੱਧੀ ਦਖਲ ਅੰਦਾਜੀ ਕਰਦਿਆਂ 2004 ਦੇ ਚੁਣੇ ਹੋਏ ਮੈਬਰਾਂ ਨੂੰ ਅਧਿਕਾਰ ਦੇ ਦਿੱਤੇ ਹਨ ਜੋ ਸ਼੍ਰੋਮਣੀ ਕਮੇਟੀ ਦੇ ਆਰਥਿਕ ਸਾਧਨਾਂ ਦੀ ਦੁਰਵਰਤੋ ਕਰ ਕਰ ਰਹੇ ਹਨ,ਜਦ ਕਿ ਮਿਆਦ ਖਤਮ ਹੋਣ ਤੇ ਚੋਣ ਕਰਵਾਉਣ ਦਾ ਪ੍ਰਬੰਧ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਦੀਆਂ ਨਿਰਪੱਖ ਚੋਣਾਂ ਕਰਵਾਉਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਜਸਕਰਨ ਸਿੰਘ, ਬਾਬਾ ਪ੍ਰਦੀਪ ਸਿੰਘ ਚਾਦਪੁਰਾਂ, ਹਰਭਜਨ ਸਿੰਘ ਕਸ਼ਮੀਰੀ, ਗੁਰਦੀਪ ਸਿਘ ਢੁੱਡੀ, ਜੋਗਿੰਦਰ ਸਿੰਘ ਗੋਲੇਵਾਲ, ਸੁਰਜੀਤ ਸਿੰਘ ਅਰਾਈਆਂ ਵਾਲੇ ਆਦਿ ਸੀਨੀਅਰ ਆਗੂ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਮੇਲਾ ਗੁਰੂ ਕੀ ਢਾਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰੀ ਕਾਨਫਰੰਸ



