ਝਬਾਲ, 18 ਸਤੰਬਰ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਪੁੱਤਰਾਂ ਦੇ ਦਾਨੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ (ਬੀੜ ਸਾਹਿਬ) ਵਾਲਿਆਂ ਦਾ ਸਲਾਨਾ ਜੋੜ ਮੇਲੇ ਸਬੰਧੀ ਜੋ ਕਿ 5,6 ਅਤੇ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਸਬੰਧੀ ਅੱਜ ਗੁਰਦੁਆਰਾ ਬਾਬਾ ਬੁੱਢਾ ਜੀ ਬੀੜ ਸਾਹਿਬ ਵਿਖੇ ਸਮੂਹ ਇਲਾਕੇ ਦੀਆਂ ਸੰਗਤਾਂ ਤੇ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਦੀ ਅਗੁਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਨੇ ਹਿੱਸਾ ਲਿਆ ਤੇ ਮੇਲੇ ਵਿੱਚ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੇ ਵਿਚਾਰ ਵਿਟਾਂਦਰੇ ਕੀਤੇ ਗਏ। ਜਿੰਨ੍ਹਾਂ ਵਿੱਚ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼, ਲੰਗਰਾਂ, ਛਬੀਲਾਂ, ਜੋੜੇ ਘਰ, ਇਸ਼ਨਾਨ ਘਰ, ਬਾਥਰੂਮ, ਗੱਡੀਆਂ ਦੀ ਪਾਰਕਿੰਗ, ਗੱਠੜੀ ਘਰ, ਤੇ ਹੋਰ ਵੀ ਜੋ ਸੰਗਤਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ ਉਹਨਾਂ ਦਾ ਹੱਲ ਕਰਨ ਤੇ ਵਿਚਾਰ ਕੀਤੇ ਗਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਈ ਮਨਜੀਤ ਸਿੰਘ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਮੈਂਬਰ ਸ਼ਰੋਮਣੀ ਕਮੇਟੀ ਜਥੇ: ਕਸ਼ਮੀਰ ਸਿੰਘ ਗੰਡੀਵਿੰਡ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਝਬਾਲ ਸ੍ਰ. ਤੇਗਾ ਸਿੰਘ ਸੋਹਲ, ਮਾਸਟਰ ਗੁਰਬੀਰ ਸਿੰਘ ਐਮਾਂ, ਸਾਬਕਾ ਚੇਅਰਮੈਨ ਸ੍ਰ. ਗੁਰਬੀਰ ਸਿੰਘ ਝਬਾਲ, ਚੇਅਰਮੈਨ ਕਸ਼ਮੀਰ ਸਿੰਘ ਮੰਨਣ, ਆਦਿ ਨੇ ਸੰਗਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਇਸ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸ ਮੇਲੇ ਤੋਂ ਪਹਿਲਾਂ ਪਹਿਲਾਂ ਪਿੰਡ ਠੱਠਾ ਮੋੜ ਤੋਂ ਗੁਰਦੁਆਰਾ ਸਾਹਿਬ ਤੇ ਪਿੰਡ ਬਘਿਆੜੀ ਮੋੜ ਤੋਂ ਗੁਰਦੁਆਰਾ ਸਾਹਿਬ ਤੱਕ ਸਟਰੀਟ ਲਾਈਟਾਂ ਲਗਵਾ ਦਿੱਤੀਆਂ ਜਾਣਗੀਆਂ। ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਰਾਤ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਂ ਆਵੇ। ਇਸ ਮੌਕੇ ਗੁਰ: ਸਾਹਿਬ ਦੇ ਮੈਨੇਜਰ ਸ੍ਰ. ਜਸਪਾਲ ਸਿੰਘ ਨੇ ਮੀਟਿੰਗ ਵਿੱਚ ਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤੇ ਤੇ ਮੇਲੇ ਦੌਰਾਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ. ਜਸਪਾਲ ਸਿੰਘ, ਮੀਤ ਮੈਨੇਜਰ ਸ੍ਰ, ਸਤਨਾਮ ਸਿੰਘ ਝਬਾਲ, ਬਾਬਾ ਨਿਰੰਜਣ ਸਿੰਘ ਪੰਜਵੜ੍ਹ ਵਾਲੇ, ਬਾਬਾ ਹੀਰਾ ਸਿੰਘ, ਬਾਬਾ ਪਰਗਟ ਸਿੰਘ ਪੰਡੋਰੀ ਰਮਾਣਾ, ਨੰਬਰਦਾਰ ਬਲਬੀਰ ਸਿੰਘ, ਸ੍ਰ. ਮਨਜੀਤ ਸਿੰਘ ਝਬਾਲ, ਬਾਬਾ ਗੁਰਦੇਵ ਸਿੰਘ ਠੱਠਾ, ਸ੍ਰ. ਵਰਿੰਦਰ ਸਿੰਘ ਠੱਠਾ, ਸ੍ਰ ਹਰਦੇਵ ਸਿੰਘ ਸ਼ਾਹ, ਸ੍ਰ. ਮਖਤੂਲ ਸਿੰਘ ਸਵਰਗਾਪੁਰੀ, ਕਸ਼ਮੀਰ ਸਿੰਘ ਝਬਾਲ, ਗੁਰਜਿੰਦਰ ਸਿੰਘ ਬਘਿਆੜੀ, ਪ੍ਰਚਾਰਕ ਹੀਰਾ ਸਿੰਘ ਮਨਿਹਾਲਾ, ਕਾਰ ਸੇਵਾ ਵਾਲੇ ਬਾਬਾ ਸੋਹਨ ਸਿੰਘ, ਸ੍ਰ. ਹਰਵੰਤ ਸਿੰਘ ਝਬਾਲ, ਡਾ: ਸੁਖਦੇਵ ਸਿੰਘ ਗੱਗੋਬੂਆ, ਜਤਿੰਦਰ ਸਿੰਘ ਬੱਬੂ, ਜ਼ੰਗਸ਼ੇਰ ਸਿੰਘ ਲਹੀਆਂ, ਬੇਅੰਤ ਸਿੰਘ, ਮੈਨੇਜਰ ਨਵਤੇਜ ਸਿੰਘ ਠੱਠਾ, ਪ੍ਰਿੰਸੀ: ਤਰਨਜੀਤ ਸਿੰਘ, ਕੈਪਟਨ ਸਿੰਘ, ਦਲਜੀਤ ਸਿੰਘ ਐਮਾਂ, ਸ਼ਰਨਜੀਤ ਸਿੰਘ ਭੋਜੀਆਂ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਗੁਰਦੁਆਰਾ ਬੀੜ ਸਾਹਿਬ ਵਿਖੇ ਹਾਜ਼ਿਰ ਸਨ।
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਸਬੰਧੀ ਹੋਈ ਮੀਟਿੰਗ



