ਕਾਦੀਆਂ, 16 ਸਤੰਬਰ (ਅਬਦੁਲ ਸਲਾਮ ਤਾਰੀ)- ਕਾਦੀਆਂ ਬਿਆਸ ਰੇਲ ਲਾਈਨ ਦਾ ਮੁੱਦਾ ਸਿਆਸੀ ਭੇਂਟ ਚਣਨ ਦੇ ਕੰਡੇ।ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਾਦੀਆਂ ਬਿਆਸ ਰੇਲ ਲਾਈਨ ਜਲਦ ਪਰਵਾਨ ਚੜ ਜਾਏ ਅਤੇ ਇਸ ਰੇਲ ਲਾਈਨ ਦੇ ਪਾਸ ਹੋਣ ਦੇ ਦਾਵੇ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅੱਜ ਵਿਜੇ ਸਾਂਪਲਾ ਪ੍ਰਧਾਨ ਬੀ ਜੇ ਪੀ ਪੰਜਾਬ ਨੇ ਇਕ ਭਾਰੀ ਿਕੰਠ ਨੂੰ ਸੰਬੋਧਨ ਕਰਦੀਆਂ ਕਿਹਾ ਕਿ ਕਾਦੀਆਂ ਬਿਆਸ ਰੇਲ ਲਾ ੀਨ ਨਹੀਂ ਨਿਕਲਨ ਦਿਤੀ ਜਾਵੇ ਗੀ। ਉਹਨਾਂ ਕਿਹਾ ਕਿ ਜੇ ਲੋੜ ਪਈ ਤੇ ਕਿਸਾਨਾਂ ਦੀ ਮੁਲਾਕਾਤ ਦਿਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਕਰਵਾਈ ਜਾਵੇ ਗੀ ਅਤੇ ਇਸ ਮੁਸ਼ਕਿਲ ਦਾ ਹਲ ਤਲਾਸ਼ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਜਿਨਾਂ ਕਿਸਾਨਾਂ ਦੀ ਜ਼ਮੀਨ ਐਕਵਾ ੀਰ ਹੋਣੀ ਹੈ ਉਹ ਗਿਣਤੀ 80 ਫੀਸਦ ਹੋਣੀ ਚਾਹੀਦੀ ਹੈ ਜੇ ਇਹ ਗਿਣਤੀ 80 ਫੀਸਦ ਤੋ ਘਟ ਹੈ ਤਾਂ ਜ਼ਮੀਰ ਐਕਵਾ ੀਰ ਨਹੀਂ ਕੀਤੀ ਜਾ ਸਕਦੀ। ਉਹਨਾਂ ਕਾਂਗਰਸ ਤੇ ਨਿਸ਼ਾਨਾ ਕਸਦੀਆਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਤਕ ਆਪਣੇ ਵਾਦੇ ਪੂਰੇ ਨਹੀਂ ਕਰ ਸਕੀ ਅਤੇ ਲੋਕਾਂ ਨੂੰ ਆਪਣੀ ਗਲਤੀ ਦਾ ੇਹਸਾਸ ਹੋਣਾ ਸ਼ੁਰੁ ਹੋ ਗਿਆ ਹੈ।ਲੋਕ ਜਿਮਣੀ ਚੋਣਾ ਵਿਚ ਹੀ ਕਾਂਗਰਸ ਨੂੰ ਿਸ ਦਾ ਜਵਾਬ ਦੇਣਗੇ। ਜ਼ਿਕਰਯੋਗ ਗਲ ਇਹ ਹੈ ਕਿ ਅਜ ਪਿੰਡ ਢਪੀ ਦੇ ਗੁਰੂਦੁਆਰਾ ਸਾਹਿਬ ਵਿਚ 25 ਪਿੰਡਾਂ ਦੇ ਕਿਸਾਨਾਂ ਨਾਲ ਰੇਲ ਲਾ ੀਨ ਦੀ ਮੁਸ਼ਕਿਲ ਲ ੀ ਿਕ ਮੀਟਿੰਗ ਰਖੀ ਗ ੀ ਸੀ ਦੇਖਦੇ ਦੇਖਦੇ ਿਸ ਮੀਟਿੰਗ ਨੇ ਰੈਲੀ ਦਾ ਰੁਪ ਲੈ ਲਿਆ ਅਤੇ ਵਿਸ਼ਾਲ ਿਕਠਠ ਦੇਖਣ ਨੂੰ ਮਿਲੀਆ।
ਕਾਦੀਆਂ-ਬਿਆਸ ਰੇਲ ਲਾਈਨ ਨਹੀਂ ਨਿਕਲਣ ਦਿੱਤੀ ਜਾਵੇਗੀ : ਵਿਜੇ ਸਾਂਪਲਾ



