ਰੂਪਨਗਰ,14 ਸਤੰਬਰ-ਮਾਨਸੂਨ ਸੀਜਨ ਦੇ ਮਦੇਨਜਰ 30 ਸਤੰਬਰ ਤੱਕ ਮਾਈਨਿੰਗ ਬੰਦ ਹੈ ਜਿਸ ਕਾਰਨ ਹੁਣ ਹੁਣ ਮਾਈਨਿੰਗ ਬਿਲਕੁਲ ਗੈਰ ਕਾਨੂੰਨੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਅਜ ਇਥੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਵਲੋਂ ਕੁਝ ਸੜਕਾਂ ਤੇ ਭਾਰੀ ਵਾਹਨਾਂ ਦੀ ਪਾਬੰਦੀ ਹੈ। ਇਸ ਲਈ ਜੇਕਰ ਕੋਈ ਭਾਰੀ ਵਾਹਨ ਇੰਨਾਂ ਪਾਬੰਦੀਸ਼ੁਦਾ ਸੜਕਾਂ ਤੇ ਮਿਲਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕਰਦੇ ਹੋਏ ਉਸ ਵਾਹਨ ਨੂੰ ਇਮਪਾਉਂਡ ਕਰਨਾ ਯਕੀਨੀ ਬਣਾਇਆ ਜਾਵੇ।ਉਨਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗੰਭੀਰਤਾ ਨਾਲ ਚੈਕਿੰਗਾਂ ਕੀਤੀਆਂ ਜਾਣ।ਉਨਾਂ ਇਹ ਵੀ ਕਿਹਾ ਕਿ ਵਿਭਾਗਾਂ ਦੇ ਅਧਿਕਾਰੀ ਆਪਣੀ ਪ੍ਰਾਪਰਟੀ ਦੇ ਕਸਟੋਡੀਅਨ ਹਨ ਜਿਸ ਲਈ ਉਹ ਆਪਣੇ ਵਿਭਾਗ ਦੀ ਜਮੀਨ ਤੋਂ ਕਿਸੇ ਕਿਸਮ ਦੀ ਗੈਰ ਕਾਨੂੰਨੀ ਮਾਈਨਿੰਗ ਨਾ ਹੋਣ ਦੇਣ ਅਤੇ ਇਸ ਨੂੰ ਹਰ ਹਾਲ ਵਿਚ ਰੋਕਿਆ ਜਾਵੇ।ਉਨਾ ਕਿਹਾ ਕਿ ਪਿੰਡਾਂ ਦੀਆਂ ਜਮੀਨਾ ਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਧਿਕਾਰਤ ਹਨ।ਇਸ ਲਈ ਜੇਕਰ ਉਨਾਂ ਦੇ ਨੋਟਿਸ ਵਿਚ ਕੋਈ ਅਜਿਹੀ ਗਲ ਆਉਂਦੀ ਹੈ ਤਾਂ ਉਹ ਸਿਧੇ ਕੇਸ ਦਰਜ ਕਰਵਾ ਸਕਦੇ ਹਨ। ਉਨਾਂ ਇਹ ਵੀ ਦਸਿਆ ਕਿ ਮਾਈਨਿੰਗ ਸਬੰਧੀ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਬਣਾਈ ਗਈ ਹੈ ਜਿਸ ਦਾ ਨੰਬਰ 01881-223167 ਹੈ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੁੰ ਇਸ ਨੰਬਰ ਤੋਂ ਟੈਲੀਫੂਨ ਆਉਂਦਾ ਹੈ ਤਾਂ ਉਹ ਉਸ ਨੁੰ ਸੁਣਦੇ ਹੋਏ ਬਣਦੀ ਕਾਰਵਾਈ ਕਰਨ। ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਵਾਨਤ 10 ਖੱਡਾਂ ਦਾ ਨਿਰੀਖਣ ਯਕੀਨੀ ਬਣਾਇਆ ਜਾਵੇ।ਇਸ ਦੌਰਾਨ ਇਹ ਵੀ ਚੈਕ ਕੀਤਾ ਗਿਆ ਕਿ ਇੰਨਾ ਖੱਡਾਂ ਵਿਚ ਨਿਸ਼ਾਨਦੇਹੀ ਅਨੁਸਾਰ ਹੀ ਨਿਕਾਸੀ ਹੋ ਰਹੀ ਹੈ ਅਤੇ ਕਿਤੇ 10 ਫੁਟ ਤੋਂ ਵੱਧ ਡੁੰਘੀ ਨਿਕਾਸੀ ਤਾਂ ਨਹੀ ਹੋਈ।ਉਨਾਂ ਜ਼ਿਲ੍ਹੇ ਵਿਚ ਲਗੇ ਹੋਏ ਸਟੋਨਕਰੈਸ਼ਰਾਂ ਦੀ ਚੈਕਿੰਗ ਸਮਾਬਧ ਕਰਨ ਲਈ ਆਖਿਆ। ਉਨਾਂ ਹਦਾਇਤ ਕੀਤੀ ਕਿ ਚੈਕਿੰਗ ਦੌਰਾਨ ਕਰੈਸ਼ਰ ਮਾਲਕਾਂ ਪਾਸੋਂ ਸਾਰੇ ਕਾਗਜਪੱਤਰ ਚੈਕ ਕੀਤੇ ਜਾਣ। ਉਨਾਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਬਣਾਈਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਸਵੇਰੇ ਜਲਦੀ ਅਤੇ ਦੇਰ ਰਾਤ ਚੈਕਿੰਗਾਂ ਕਰਨੀਆਂ ਯਕੀਨੀ ਬਨਾਉਣ।
ਮਾਨਸੂਨ ਸੀਜਨ ਦੇ ਮਦੇਨਜਰ 30 ਸਤੰਬਰ ਤੱਕ ਮਾਈਨਿੰਗ ਬੰਦ



