Skip to content
Independent perspectives. Global stories.
BREAKING

3 ਰੋਜ਼ਾ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਹੋਇਆ ਸਪੰਨ ਪ੍ਰਿੰ.ਵਾਲੀਆ ਨੇ ਕੀਤੀ ਇਨਾਂਮਾ ਦੀ ਵੰਡ

Share this story

ਸ੍ਰੀ ਅਨੰਦਪੁਰ ਸਾਹਿਬ 14 ਸਤੰਬਰ- ਐਸ.ਜੀ.ਐੈਸ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੀਆ 3 ਰੋਜ਼ਾ ਬਲਾਕ ਪ੍ਰਾਇਮਰੀ ਸਕੂਲ ਖੇਡਾ ਸਪੰਨ ਹੋ ਗਈਆ। ਜਿਸ ਵਿਚ ਪ੍ਰਿ.ਸੁਖਪਾਲ ਕੌਰ ਵਾਲੀਆ ਨੈ ਜੇਤੂ ਟਂੀਮਾ ਨੂੰ ਇਨਾਮਾ ਦੀ ਵੰਡ ਕੀਤੀ। ਉਨਾ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨੰਨੇ ਮੁੰਨੇ ਬੱਚਿਆ ਨੂੰ ਖੇਡਣ ਦੀ ਚੇਟਕ ਲਗਾਈ ਜਾ ਰਹੀ ਹੈ ਇਸ ਲਈ ਪ੍ਰਾਇਮਰੀ ਵਰਗ ਵਧਾਈ ਦਾ ਪਾਤਰ ਹੈ। ਉਨਾ ਨਾਲ ਹੀ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਸਕੂਲਾ ਵਿਚ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਵੀ ਸਮਾ ਸਾਰਨੀ ਬਣਾਈ ਜਾਵੇ ਤਾ ਜੋ ਖੇਡਾਂ ਵਿਚ ਨਵੀ ਪਨੀਰੀ ਪੈਦਾ ਕੀਤੀ ਜਾ ਸਕੇ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਉਮਾ ਸ਼ਰਮਾ ਨੇ ਖੇਡਾਂ ਦੀ ਸਫਲਤਾ ਲਈ ਸਾਰੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਜਦੋ ਕਿ ਕਨਵੀਨਰ ਮਨਜੀਤ ਸਿੰਘ ਮਾਵੀ ਵਲੋਂ ਸਾਰੀਆ ਸਖਸੀਅਤਾ ਨੂੰ ਜੀ ਆਇਆ ਕਿਹਾ ਗਿਆ। ਉਨਾ ਦੱਸਿਆ ਕਿ ਕਬੱਡੀ ਲੜਕੇ ਵਿਚ ਮੀਢਵਾ ਨੇ ਪਹਿਲਾ ਅਤੇ ਕੀਰਤਪੁਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆ ਵਿਚ ਕੀਰਤਪੁਰ ਸਾਹਿਬ ਨੈ ਪਹਿਲਾ ਜਦੋ ਕਿ ਮਹਿਦਲੀ ਖੁਰਦ ਨੈ ਦੂਜਾ, ਖੋ ਖੋ ਲੜਕੇ ਵਿਚ ਅਗੰਮਪੁਰ ਨੇ ਪਹਿਲਾ ਅਤੇ ਮੀਢਵਾ ਨੇ ਦੂਜਾ , ਲੜਕੀਆ ਵਿਚ ਢੇਰ ਨੈ ਪਹਿਲਾ ਜਦੋ ਕਿ ਅਗੰਮਪੁਰ ਨੇ ਦੂਜਾ, ਕਬੱਡੀ ਸਰਕਲ ਸਟਾਈਲ ਵਿਚ ਅਗੰਮਪੁਰ ਨੇ ਪਹਿਲਾ , ਜਦੋ ਕਿ ਮੀਢਵਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੋਰਾਨ ਸਰਕਾਰੀ ਪ੍ਰਾਇਮਰੀ ਸਕੂਲ ਝਿੰਜੜੀ ਦੇ ਛੋਟੇ ਛੋਟੇ ਬੱਚਿਆ ਵਲੋਂ 3 ਰੰਗ ਨਹੀ ਲੱਭਣੇ ਗੀਤ ਤੇ ਕੋਰੀਉਗ੍ਰਾਫੀ ਪੇਸ਼ ਕੀਤੀ ਗਈ ਜਦੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਦੇ ਹਰਜਸ ਸਿੰਘ ਵਲੋਂ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਮੋਕੇ ਚਰਨਜੀਤ ਸਿੰਘ ਬੰਗਾ, ਮੀਹ ਮੱਲ, ਬਖਸੀਸ਼ ਸਿੰਘ ਮੁਲਤਾਨੀ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਹਰਵਿੰਦਰ ਸਿੰਘ, ਅਵਤਾਰ ਭੱਠਲ, ਅਵਤਾਰ ਰਾਣਾ, ਜੋਗਾ ਸਿੰਘ, ਪਾਲ ਸਿੰਘ , ਪੰਜਾ ਸਿੰਘ, ਸੋਮਾ ਦੇਵੀ, ਰਮੇਸ਼ ਧੀਮਾਨ, ਭੁਪਿੰਦਰ ਸਿੰਘ, ਚਰਨਦਾਸ, ਵੰਦਨਾ ਦੇਵੀ, ਸੁਨੀਤਾ ਧੀਮਾਨ, ਮਨਜੀਤ ਸੂਦ, ਬਲਜਿੰਦਰ ਕੌਰ, ਹਰਜਿੰਦਰ ਸਿੰਘ, ਪਵਨ ਦਬੂੜ, ਪਰਮਜੀਤ ਕੁਮਾਰ, ਸੁਸ਼ਮਾ ਦੇਵੀ , ਮਨਜੀਤ ਸਿੰਘ ਦਬੂੜ, ਗੁਰਪ੍ਰੀਤ ਕੌਰ, ਗੁਲਜਾਰ ਸਿੰਘ, ਹਰਵਿੰਦਰ ਸਿਘ, ਰਣਵੀਰ ਸਿੰਘ, ਵਿਕਾਸ ਸੋਨੀ, ਸੁਰਿੰਦਰ ਸਿੰਘ ਭਟਨਾਗਰ, ਦੀਦਾਰ ਸਿੰਘ, ਪੁਸ਼ਪਾ ਦੇਵੀ, ਸੁਖਬੀਰ ਕੌਰ, ਪਵਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।

WRITTEN BY