Skip to content
Independent perspectives. Global stories.
BREAKING

37 ਟਰੈਕਟਰ ਟਰਾਲੀਆਂ, ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ : ਆਰ.ਟੀ.ਏ

Share this story

ਬਠਿੰਡਾ, 14 ਸਤੰਬਰ (ਇੰਦਰਜੀਤ ਨਥਾਣਾ)-ਰੀਜਨਲ ਟ੍ਰਰਾਂਸਪੋਰਟ ਅਥਾਰਟੀ (ਆਰ.ਟੀ.ਏ) ਬਠਿੰਡਾ ਅਤੇ ਮਾਨਸਾ ਸ਼੍ਰੀ ਉਦੈਦੀਪ ਸਿੰਘ ਸਿੱਧੂ, ਪੀ.ਸੀ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਵਿਖੇ ਗੱਡੀਆਂ ਦੀ ਚੈਕਿੰਗ ਪਿਛਲੇ ਦਿਨੀਂ ਕੀਤੀ ਗਈ ਜਿਸ ਦੌਰਾਨ ਟਰੈਕਟਰ ਟਰਾਲੀ ਦਾ ਕਮਰਸ਼ੀਅਲ ਉਪਯੋਗ ਕਰਨ ਵਾਲੇ 15 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ 22 ਲੋੜ ਤੋਂ ਵੱਧ ਲੋਡ ਲਿਜਾਣ ਵਾਲੇ ਟਰੱਕਾਂ ਦੇ ਵੀ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਇਨ੍ਹਾਂ ਚਲਾਨਾਂ ਰਾਹੀਂ ਰੁਪਏ 3.5 ਲੱਖ ਜੁਰਮਾਨਾ ਲਗਾਇਆ ਗਿਆ। ਸ਼੍ਰੀ ਸਿੱਧੂ ਨੇ ਕਿਹਾ ਕਿ ਆਰ.ਟੀ.ਏ ਬਠਿੰਡਾ ਵਲੋਂ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੇ ਸਾਰੇ ਕਮਰਸ਼ੀਅਲ ਗੱਡੀਆਂ ਦੀ ਰਜਿਸਟ੍ਰੇਸ਼ਨ, ਭਾਰੀ ਵਾਹਨਾਂ ਦੇ ਨਵੇਂ/ਨਵਿਉਣ ਯੋਗ ਲਾਇਸੈਂਸ ਅਤੇ ਬਠਿੰਡਾ ਸਬ ਡਵੀਜ਼ਨ ਦੇ ਕਮਰਸ਼ੀਅਲ ਅਤੇ ਨਾਨ ਕਮਰਸ਼ੀਅਲ ਗੱਡੀਆਂ ਸਬੰਧੀ ਕੰਮ ਵੇਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਠਿੰਡਾ ਅਤੇ ਮਾਨਸਾ ਦੀਆਂ ਸਾਰੀਆਂ ਸਬ ਡਵੀਜ਼ਨਾਂ ਦਾ ਨਾਨ ਕਮਰਸ਼ੀਅਲ ਕੰਮ ਉਪ ਮੰਡਲ ਮੈਜਿਸਟ੍ਰੇਟਾਂ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸੋਮਵਾਰ ਅਤੇ ਬੁੱਧਵਾਰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਪੁਲਿਸ ਦੁਆਰਾ ਕੱਟੇ ਚਲਾਨਾਂ ਦਾ ਭੁਗਤਾਨ ਦਫ਼ਤਰ ਰੀਜਨਲ ਟ੍ਰਰਾਂਸਪੋਰਟ ਅਥਾਰਟੀ (ਆਰ.ਟੀ.ਏ) ਬਠਿੰਡਾ ਵਿਖੇ ਕੀਤਾ ਜਾਂਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ ਅਤੇ ਇਸ ਸਬੰਧੀ ਵਿਸ਼ੇਸ਼ ਮੁਹਿੰਮ ਜਲਦ ਹੀ ਚਲਾਈ ਜਾਵੇਗੀ ਤਾਂ ਜੋ ਇਸ ਸਬੰਧ ’ਚ ਪੰਜਾਬ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸੇ ਪ੍ਰਕਾਰ ਲੋੜ ਤੋਂ ਵੱਧ ਲੋਡ ਲੈ ਕੇ ਜਾਣ ਵਾਲੇ ਕਮਰਸ਼ੀਅਲ ਵਾਹਨਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਕਿਸੇ ਵੀ ਪ੍ਰਕਾਰ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗੀ ਕਿ ਸਕੂਲੀ ਵਾਹਨਾਂ ਲਈ ਸਕੂਲਾਂ ਦੇ ਮੁਖੀ ਜਿੰਮੇਵਾਰੀ ਲੈਣ।

WRITTEN BY