ਸਾਦਿਕ, 14 ਸਤੰਬਰ (ਗੁਲਜ਼ਾਰ ਮਦੀਨਾ)-ਮਾਣਯੋਗ ਐਸ.ਐਸ.ਪੀ ਫ਼ਰੀਦਕੋਟ ਅਤੇ ਡੀ.ਐਸ.ਪੀ ਸਾਹਿਬ ਦੀ ਨਸ਼ਿਆਂ ਖਿਲਾਫ਼ ਵਿਢੀ ਮੁਹਿੰਮ ਨੂੰ ਉਦੋਂ ਬੂਰ ਪਿਆ ਜਦੋਂ ਥਾਣਾ ਮੁਖੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਸਾਦਿਕ ਦੀ ਪੁਲਿਸ ਨੇ ਪਿੰਡ ਡੋਡ ਕੋਲ ਨਾਕਾਬੰਦੀ ਕਰਕੇ ਵਾਹਨਾ ਦੇ ਕਾਗਜਾਤ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇੰਨ੍ਹੇ ਨੂੰ ਫ਼ਿਰੋਜ਼ਪੁਰ ਵਾਲੇ ਪਾਸਿਓ ਤਿੰਨ ਮੋਟਰਸਾਇਕਲ ਸਵਾਰ ਆ ਰਹੇ ਸਨ। ਪੁਿਲਸ ਨੇ ਮੋਟਰਸਾਇਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ। ਮੋਟਰਸਾਇਕਲ ਸਵਾਰ ਪੁਲਿਸ ਦੇਖ ਆਪਣਾ ਮੋਟਰਸਾਇਕਲ ਪਿੰਡ ਚਕ ਸਾਹੂ ਨੂੰ ਜਾਂਦੀ ਲਿੰਕ ਸੜਕ ਨੂੰ ਮੋੜ ਦਿਤਾ ਅਗੇ ਜਾ ਕੇ ਮੋਟਰਸਾਇਕਲ ਬੰਦ ਹੋਣ ਕਰਕੇ ਪੁਲਿਸ ਨੂੰ ਮੌਕੇ ’ਤੇ ਤਿੰਨ ਨੌਜਵਾਨਾ ਸਮੇਤ ਪੰਜ ਹਜਾਰ ਰੁਪਏ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਥਾਣਾ ਸਾਦਿਕ ਵਿਖੇ ਦੋਸ਼ੀਆਂ ਖਿਲਾਫ ਐਫ਼ ਆਈ .ਆਰ.ਨੰਬਰ 58, ਧਾਰਾ 22-61-85 ਐਨ.ਡੀ.ਪੀ.ਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਪਛਾਣ ਗੁਰਦੀਪ ਸਿੰਘ ਉਰਫ ਦੀਪ ਪੁਤਰ ਦਾਰਾ ਸਿੰਘ ਵਾਸੀ ਰੋਹੀਵਾਲਾ ਜਲਾਲਬਾਦ, ਬਲਵਿੰਦਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਅਵਤਾਰ ਸਿੰਘ ਪੁਤਰ ਗੁਰਮੇਜ ਸਿੰਘ ਟਿਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਕੇਸ ਦੀ ਤਫਤੀਸ਼ ਏ.ਐਸ.ਆਈ ਹਰਇੰਦਰ ਸਿੰਘ ਸੰਧੂ ਕਰ ਰਹੇ ਹਨ। ਇਸ ਮੌਕੇ ਏ.ਐਸ.ਆਈ ਰਾਜ ਕੁਮਾਰ, ਸੁਖਦਾਤਾ ਪਾਲ ਸਿੰਘ, ਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ।
ਨਸ਼ੇ ਦੀਆਂ ਗੋਲੀਆਂ ਅਤੇ ਪੰਜ ਹਜ਼ਾਰ ਰੁਪਏ ਸਮੇਤ 3 ਕਾਬੂ



