Skip to content
Independent perspectives. Global stories.
BREAKING

ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਸਾਲਾਨਾ ਜਾਗਰਣ ਕਰਵਾਇਆ

Share this story

ਰਾਮਪੁਰਾ ਫੂਲ, 11 ਸਤੰਬਰ (ਮਨਦੀਪ ਢੀਂਗਰਾ)- ਨੌਜਵਾਨਾਂ ਵਲੋਂ ਗਠਿਤ ਜੈ ਮਾਂ ਚਿੰਤਪੁਰਣੀ ਕਲੱਬ ਵਲੋਂ ਸਲਾਨਾ ਜਾਗਰਣ ਸਥਾਨਕ ਗੁਰੂ ਨਾਨਕਪੁਰਾ ਮੁਹੱਲਾ ਵਿਖੇ ਕਲੱਬ ਦੇ ਸਰਪ੍ਰਸਤ ਗੁਲਸਨ ਕੋਹਲੀ ਦੀ ਅਗਵਾਈ ’ਚ ਕਰਵਾਇਆ ਗਿਆ। ਜਾਗਰਣ ਦੌਰਾਨ ਮਾਂ ਚਿੰਤਪੁਰਣੀ ਭਜਨ ਮੰਡਲੀ ਵਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਜਸਕਰਨ ਬਾਂਸਲ (ਜੱਸੀ ਬਾਬਾ) ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਜਾਗਰਣ ਦੌਰਾਨ ਕਲਾਕਾਰਾਂ ਵਲੋਂ ਝਾਂਕੀਆਂ ਪੇਸ ਕੀਤੀਆਂ ਗਈਆਂ ਜੋ ਵਿਸ਼ੇਸ਼ ਖਿੱਚ ਦਾ ਕੇਦਰ ਬਣੀਆਂ। ਭਜਨ ਗਾਇਕਾ ਵਲੋਂ ਮਾਤਾ ਦੀਆਂ ਭੇਟਾਂ ਗਾਕੇ ਪੰਡਾਲ ਵਿਚ ਬੈਠੀ ਸੰਗਤ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਭਾਗ ਲਿਆ ਅਤੇ ਜਾਗਰਣ ਦੌਰਾਨ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਕਲੱਬ ਮੈਬਰਾਂ ਵਲੋਂ ਜੱਸੀ ਬਾਬਾ ਸਮੇਤ ਸਹਿਰ ਦੀਆਂ ਪ੍ਰਮੁੱਖ ਸਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨ ਕਰਨੀ, ਹਰਪ੍ਰੀਤ ਸਿੰਘ , ਜਗਸੀਰ ਸਿੰਘ, ਜਗਤਾਰ ਸਿੰਘ, ਸੰਦੀਪ ਵਰਮਾ ਆਦਿ ਸ਼ਾਮਲ ਸਨ।

WRITTEN BY