Skip to content
Independent perspectives. Global stories.
BREAKING

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ

Share this story

ਰਾਮਪੁਰਾ ਫੂਲ, 11 ਸਤੰਬਰ (ਮਨਦੀਪ ਢੀਂਗਰਾ)- ਤਰਕਸ਼ੀਲ ਸੁਸਾਇਟੀ ਰਾਮਪੁਰਾ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੀਖਿਆ ਪੂਰੇ ਪੰਜਾਬ ਭਰ ਵਿਚ ਇਕੋ ਦਿਨ 1 ਅਕਤੂਬਰ ਨੂੰ ਲਈ ਜਾ ਰਹੀ ਹੈ। ਇਸ ਪ੍ਰੀਖਿਆ ਦੇ ਪ੍ਰਚਾਰ, ਪ੍ਰਬੰਧ ਅਤੇ ਸੰਚਾਲਣ ਦੀ ਸਾਰੀ ਜਿਮੇਵਾਰੀ ਸੁਸਾਇਟੀ ਦੀ ਪਿੰਡ ਪਧਰੀ ਅਤੇ ਸ਼ਹਿਰੀ ਇਕਾਈਆਂ ਦੀ ਹੋਵੇਗੀ। ਇਹ ਪ੍ਰੀਖਿਆ ਮੁਹਿੰਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸ਼ਾ ਚੋਂ ਕਢ ਕੇ ਉਹਨਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣਾ, ਇਸ ਪ੍ਰੀਖਿਆ ਵਿਚ ਨੋਂਵੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਹੀ ਭਾਗ ਲੈ ਸਕਣਗੇ। ਹਰ ਸੈਂਟਰ ਵਿਚੋਂ ਪਹਿਲੇ ਤਿੰਨ ਸਥਾਨਾਂ ਉਤੇ ਰਹਿਣ ਵਾਲੇ ਵਿਦਿਆਰਥੀਆਂ ਵਿਚੋਂ ਹਰ ਇਕ ਵਿਦਿਆਰਥੀ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ 200 ਰੁਪਏ ਦੀਆਂ ਕਿਤਾਬਾਂ ਦਾ ਸੈਟ ਅਤੇ ਨਾਲ ਤਿੰਨੇ ਵਿਦਿਆਰਥੀਆਂ ਨੂੰ ਇਕ ਸਾਲ ਲਈ ਤਰਕਸ਼ੀਲ ਮੈਂਗਜੀਨ ਇਨਾਮ ਵਜੋਂ ਲਗਾਇਆ ਜਾਵੇਗਾ। ਇਸੇ ਟੈਸਟ ਦੇ ਅਧਾਰ ਤੇ ਪੰਜਾਬ ਦੇ ਪਹਿਲੇ 10 ਸਥਾਨ ਹਾਸਲ ਕਰਨ ਵਾਲਿਆਂ ਨੂੰ ਹੋਰ ਵਾਧੂ ਇਨਾਮ ਦੇਣ ਦੀ ਵਿਵਸਥਾ ਹੈ। ਮੀਟਿੰਗ ਵਿਚ ਜਗਦੇਵ ਸਿੰਘ, ਸੁਰਿੰਦਰ ਗੁਪਤਾ, ਰਾਜ ਕੁਮਾਰ, ਗਗਨ ਗਰੋਵਰ, ਜੰਟਾ ਸਿੰਘ, ਸੰਦੀਪ ਕੁਮਾਰ, ਸੁਖਮੰਦਰ ਸਿੰਘ, ਗਗਨ ਕਾਂਗੜ, ਅਮਰਜੀਤ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਸੁਨੀਲ ਕੁਮਾਰ, ਮਿਹਰ ਚੰਦ ਬਾਹੀਆ, ਰੂਪ ਸਿੰਘ ਮਹਿਰਾਜ ਹਾਜ਼ਰ ਸਨ।

WRITTEN BY