ਜੰਡਿਆਲਾ ਗੁਰੂ, 11 ਸਤੰਬਰ (ਵਰੁਣ ਸੋਨੀ) – ਕੱਪੜੇ ਸਕਾਉਣ ਲਈ ਛੱਤ ਤੇ ਚੜੀ ਮੋਨਿਕਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।ਮੋਨਿਕਾ ਦੇ ਭਰਾ ਕਰਨ ਜੌਹਰ ਵਾਸੀ ਜੀ ਟੀ ਰੋਡ ਮਾਡਲ ਟਾਊਨ ਜੰਡਿਆਲਾ ਗੁਰੂ ਨੇ ਐਸ ਐਚ ਓ ਜੰਡਿਆਲਾ ਗੁਰੂ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਮਿਤੀ 9 ਸਤੰਬਰ 2017 ਦੁਪਿਹਰ ਕਰੀਬ 1 ਵਜੇ ਰੋਜਾਨਾ ਦੀ ਤਰਾਂ ਉਸ ਭੈਣ ਮੋਨਿਕਾ ਛੱਤ ਉਤੇ ਗਿੱਲੇ ਕੱਪੜੇ ਸਕਾਉਣ ਲਈ ਛੱਤ ਦੇ ਗਈ ਤਾਂ ਉਹਨਾ ਦੇ ਘਰ ਉਪਰੋ ਲੰਘ ਰਹੀਆਂ 11 ਹਜਾਰ ਵੋਲਟਸ ਦੀਆਂ ਬਿੱਜਲੀ ਦੀਆਂ ਤਾਰਾਂ ਕਾਰਨ ਉਸ ਨੂੰ ਜਬਰਦਸਤ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀਆਂ ਦੋਵੇਂ ਬਾਹਾਂ ਅਤੇ ਸੱਜੀ ਲੱਤ ਵੱਢਣੀ ਪਈ।ਜਿਸ ਦੀ ਬੀਤੀ ਰਾਤ 11 ਵਜੇ ਮੌਤ ਹੋ ਗਈ।ਮੋਨਿਕਾ ਦੇ ਭਰਾ ਨੇ ਦੱਸਿਆ ਕਿ ਉਹਨਾ ਦੇ ਕੋਠੇ ਉਪਰੋ 11000 ਵੋਲਟਸ ਦੀਆ ਤਾਰਾਂ ਲੰਘਦੀਆਂ ਸਨ ਜੋ ਕਿ ਕਰੀਬ 6 ਮਹੀਨੇ ਪਹਿਲਾ ਘਰ ਦੇ ਨੇੜੇ ਲੱਗਾ ਕਿਸੇ ਖੰਭਾ ਕਾਰਨ ਵਿੰਗਾ ਹੋ ਜਾਣ ਕਾਰਨ ਕੋਠੇ ਉਪਰੋਂ ਲੰਗਦੀਆਂ ਤਾਰਾਂ ਨੀਵੀਆਂ ਹੋ ਗਈਆਂ ਜਿਮਨਾ ਨੂੰ ਆਦਮੀ ਖੜਾ ਹੋ ਹੱਥ ਲਗਾ ਸਕਦਾ ਸੀ।ਇਸ ਸਬੰਧੀ ਉਸ ਇਲਾਕੇ ਦੇ ਕੌਂਸਲਰ ਚਰਨਜੀਤ ਸਿੰਘ ਟੀਟੋ ਅਤੇ ਘਰ ਵਾਲਿਆਂ ਨੇ ਕਈ ਵਾਰ ਬਿੱਜਲੀ ਵਿਭਾਗ ਨੂੰ ਸੁਚਿਤ ਕਰ ਚੁੱਕੇ ਹਾਂ ਪਰ ਬਿੱਜਲੀ ਬੋਰਡ ਵਾਲਿਆਂ ਨੇ ਉਹਨਾ ਨੂੰ ਲਾਰਿਆਂ ਵਿੱਚ ਹੀ ਰੱਖਿਆ ਜਿਸ ਦਾ ਖਾਮਿਆਜਾ ਅੱਜ ਉਸਦੀ ਨੌਂਜਵਾਨ ਭੈਣ ਨੂੰ ਆਪਣੀ ਜਾਨ ਦੇ ਕੇ ਚਕਾਉਣਾ ਪਿਆ।ਇਸ ਸਬੰਧੀ ਬਿਜਲੀ ਬੋਰਡ ਦੇ ਐਕਸੀਅਨ ਗੁਰਮਖ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਲੜਕੀ ਦੇ ਕਰੰਟ ਲੱਗਣ ਦੀ ਸੂਚਿਨਾ ਮਿਲੀ ਸੀ ਤੇ ਹੁਣ ਤਹਾਡੇ ਕੋਲੋ ਉਸਦੀ ਮੌਤ ਦੀ ਖਬਰ ਮਿਲੀ ਹੈ ਉਹਨਾ ਇਸ ਦਾ ਬਹੁਤ ਦੁੱਖ ਹੋਇਆ ਹੈ ਉਹਨਾ ਦੀ ਹਮਦਰਦੀ ਪੂਰੀ ਤਰਾਂ ਪਰਿਵਾਰ ਦੇ ਨਾਲ ਹੈ । ਉਹਨਾ ਕਿਹਾ ਕਿ ਉਹ ਇਸ ਸਬੰਧੀ ਐਸ ਡੀ ਓ ਦੀ ਡਿਊਟੀ ਲਗਾਉਣਗੇ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਵਿਰੱਧ ਕਾਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੁੰ ਪੂਰਾ ਇਨਸਾਫ ਦਿਵਾਇਆ ਜਾਵੇਗਾ।ਇਸ ਸਬੰਧੀ ਐਸ ਐਚ ਓ ਜੰਡਿਆਲਾ ਗੁਰੂ ਹਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਫਿਲਹਾਲ ਉਹਨਾ ਨੇ 176 ਦੀ ਕਾਰਵਾਈ ਕੀਤੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੇ ਉਹ ਆਪਣੇ ਤੌਰ ਤੇ ਅੱਗੋਂ ਇੰਨਕੁਆਰੀ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ ।
ਕੋਠੇ ’ਤੇ ਕੱਪੜੇ ਸਕਾਉਣ ਗਈ ਨੌਜਵਾਨ ਲੜਕੀ ਦੀ ਕਰੰਟ ਲੱਗਣ ਨਾਲ ਮੌਤ



