ਧਨੌਲਾ ਮੰਡੀ, 9 ਸਤੰਬਰ (ਸਰਾਜ ਘਨੌਰ)- ਪਿਛਲੇ ਦਿਨੀਂ ਟਰਾਈਡੈਂਟ ਗਰੁੱਪ ਕੰਪਲੈਕਸ ਸੰਘੇੜਾਂ ਵਿਖੇ ਭਾਰੀ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਡੀ.ਸੀ. ਬਰਨਾਲਾ ਅਤੇ ਸੰਗਰੂਰ, ਐਸ.ਐਸ. ਪੀ. ਬਰਨਾਲਾ ਨੇ ਕੀਤਾ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਖ਼ੂਨਦਾਨ ਇੱਕ ਮਹਾਂਦਾਨ ਹੈ ਜਿਸ ਨਾਲ ਬਹੁਤ ਸਾਰੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਕੰਮ ਕਰਨਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਅਤੇ ਜੋ ਵੀ ਇਨਸਾਨ ਇਸ ਲਹਿਰ ਨਾਲ ਜੁੜਿਆ ਹੋਇਆ ਹੈ ਸਾਨੂੰ ਉਸਦਾ ਭਰਪੂਰ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਬਹੁਤ ਸਾਰੇ ਦਾਨੀਆਂ ਨੇ ਖ਼ੂਨਦਾਨ ਕੀਤਾ ਜਿਨ੍ਹਾਂ ਵਿੱਚ ਡੀ.ਸੀ. ਬਰਨਾਲ ਘਣਸ਼ਿਆਮ ਥੋਰੀ ਅਤੇ ਉਨ੍ਹਾਂ ਦੀ ਧਰਮਪਤਨੀ ਨੇ ਵੀ ਖ਼ੂਨਦਾਨ ਕੀਤਾ। ਦੱਸਣਯੋਗ ਹੈ ਕਿ ਧਨੌਲੇ ਦੇ ਵਸਨੀਕ ਸੰਜੀਵ ਗਰਗ ਕਾਲੀ ਨੇ 28ਵੀਂ ਵਾਰ ਖ਼ੂਨਦਾਨ ਕੀਤਾ ਅਤੇ ਸਿੱਖਿਆ ਦਿੱਤੀ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੂਰ ਰਹਿ ਕੇ ਅਜਿਹੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ’ਤੇ ਹਰ ਇੱਕ ਇਨਸਾਨ ਮਾਣ ਕਰ ਸਕੇ। ਇਸ ਮੌਕੇ ਕੰਪਲੈਕਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਆਸ-ਪਾਸ ਦੇ ਏਰੀਏ ਦੇ ਬਹੁਤ ਸਾਰੇ ਖ਼ੂਨਦਾਨੀ ਅਤੇ ਸਮਾਜਸੇਵੀ ਸੰਸਥਾਵਾਂ ਹਾਜ਼ਰ ਸਨ।
ਟਰਾਈਡੈਂਟ ਗਰੁੱਪ ਕੰਪਲੈਕਸ ਸੰਘੇੜਾ ਨੇ ਲਾਇਆ ਖ਼ੂਨਦਾਨ ਕੈਂਪ



